ਸੰਸਦ ‘ਚ ਕਿਰਪਾਨ ਨਾ ਲਿਜਾਣ ਦਿੱਤੀ ਤਾਂ ਨਹੀਂ ਚੁੱਕਾਂਗਾ ਸਹੁੰ- MP ਸਿਮਰਨਜੀਤ ਮਾਨ

0
782

ਸੰਗਰੂਰ | ਜ਼ਿਮਨੀ ਚੋਣ ਜਿੱਤ ਕੇ MP ਬਣੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇਕਰ ਮੈਨੂੰ ਸੰਸਦ ਵਿਚ ਕਿਰਪਾਨ ਨਾ ਲਿਜਾਣ ਦਿੱਤੀ ਤਾਂ ਮੈਂ ਸਹੁੰ ਨਹੀਂ ਚੁੱਕਾਂਗਾ। ਉਹਨਾਂ ਕਿਹਾ ਕਿ ਜੇਕਰ ਮੈਨੂੰ ਇਸ ਵਾਰ ਵੀ ਰੋਕਿਆ ਤਾਂ ਮੈਂ ਪਿਛਲੀ ਵਾਰ ਦੀ ਤਰ੍ਹਾਂ ਹੀ ਕਰਾਂਗਾ। ਉਹਨਾਂ ਕਿਹਾ ਕਿ ਆਜ਼ਾਦੀ ਮੌਕੇ ਭਾਵੇਂ ਗਾਂਧੀ ਨਹਿਰੂ ਤੇ ਪਟੇਲ ਨੇ ਸਿੱਖਾਂ ਨਾਲ ਬਹੁਤ ਵਾਅਦੇ ਕੀਤੇ ਸਨ,ਜਿਨ੍ਹਾਂ ਵਿੱਚੋ ਕੋਈ ਵੀ ਪੂਰਾ ਨਹੀਂ ਕੀਤਾ,ਪ੍ਰੰਤ ਸੰਵਿਧਾਨ ਦੀ ਧਾਰਾ 25 ਸਾਨੂੰ ਗਾਤਰੇ ਕਿਰਪਾਨ ਪਹਿਨਣ ਅਤੇ ਵੱਡੀ ਕਿਰਪਾਨ ਹੱਥ ‘ਚ ਰੱਖਣ ਦੀ ਇਜਾਜ਼ਤ ਦਿੰਦੀ ਹੈ। ਇਸ ਲਈ ਇਹ ਮੇਰਾ ਸੰਵਿਧਾਨਕ ਹੱਕ ਹੈ,ਜਿਸ ਦੀ ਮੈ ਪਾਲਣਾ ਕਰਾਂਗਾ।’

ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਦੀ ਮੌਤ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਜਦੋਂ ਲਿਬਨਾਨ ਦੇ ਪ੍ਰਧਾਨ ਮੰਤਰੀ ਹੈਰਾਰੇ ਦਾ ਕਤਲ ਹੋਇਆ ਸੀ,ਤਾਂ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਨਹੀਂ ਸੀ। ਇਸ ਕਰਕੇ ਹਰਾਰੇ ਦੇ ਕਤਲ ਦੀ ਜਾਂਚ ਯੂਐੱਨਓ ਨੇ ਕੀਤੀ ਸੀ। ਬੇਨਜੀਰ ਭੁੱਟੋ ਦੇ ਕਤਲ ਦੀ ਜਾਂਚ ਵੀ ਯੂਐੱਨਓ ਨੇ ਕੀਤੀ ਸੀ। ਇਸੇ ਤਰ੍ਹਾਂ ਇੱਥੇ ਵੀ ਸੂਬਾ ਅਤੇ ਕੇਂਦਰ ਸਰਕਾਰ ਦੋਵੇਂ ਹੀ ਸਿੱਧੂ ਮੂਸੇਵਾਲੇ ਦੇ ਕਤਲ ਲਈ ਜਿੰਮੇਵਾਰ ਹਨ,ਇਸ ਲਈ ਅਸੀਂ ਵੀ ਸੰਦੀਪ ਸਿੰਘ ਦੀਪ ਸਿੱਧੂ ਤੇ ਸਿੱਧੂ ਮੂਸੇ ਲੇ ਦੇ ਕਤਲ ਦੀ ਜਾਂਚ ਯੂਐੱਨਓ ਤੋਂ ਕਰਵਾਉਣ ਲਈ ਆਪਣੇ ਬਾਹਰ ਬੈਠੇ ਆਗੂਆਂ ਨੂੰ ਕਿਹਾ ਹੈ,ਕਿ ਉਹ ਯੂਐੱਨਓ ਕੋਲ ਕੇਸ ਰੱਖਣ।

ਉਨ੍ਹਾਂ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਹਲਕੇ ਦੇ ਲੋਕ ਮੇਰਾ ਕੰਮ 1999 ‘ਚ ਦੇਖ ਚੁੱਕੇ ਹਨ। 18 ਜੁਲਾਈ ਨੂੰ ਬਤੌਰ ਲੋਕ ਸਭਾ ਦੇ ਸੈਸ਼ਨ ‘ਚ ਉਹ ਲੋਕ ਸਭਾ ਹਲਕਾ ਸੰਗਰੂਰ ਦੇ ਮੁੜ ਤੋਂ ਮੁੱਦੇ ਚੁੱਕਣ ਲਈ ਆਪਣੀ ਆਵਾਜ਼ ਬੁਲੰਦ ਕਰਨਗੇ। ਸਿਮਰਨਜੀਤ ਸਿੰਘ ਮਾਨ ਦਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਸਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਤੇ ਵਰਕਰਾਂ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ।