ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਸੀ, ਹਾਂ ਤੇ ਰਹਾਂਗਾ : ਰਵੀ ਕਰਨ ਸਿੰਘ ਕਾਹਲੋਂ

0
335

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਰਵੀਕਰਨ ਸਿੰਘ ਕਾਹਲੋਂ ਨੇ ਸਪੱਸ਼ਟ ਕੀਤਾ ਹੈ ਕਿ ਸਰਦਾਰ ਜਗਮੀਤ ਸਿੰਘ ਬਰਾੜ ਵੱਲੋਂ ਆਪੂੰ ਬਣਾਈ ਕਮੇਟੀ ਵਿਚ ਉਹਨਾਂ ਦਾ ਨਾਂ ਕਿਵੇਂ ਤੇ ਕਿਉਂ ਪਾਇਆ ਗਿਆ, ਇਸ ਗੱਲ ’ਤੇ ਉਹ ਹੈਰਾਨ ਹਨ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਸੀ, ਹਨ ਤੇ ਰਹਿਣਗੇ ਵੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਹਲੋਂ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਭਰੋਸਾ ਹੈ। ਉਹ ਅਤੇ ਉਹਨਾਂ ਦਾ ਪਰਿਵਾਰ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਸ. ਨਿਰਮਲ ਸਿੰਘ ਕਾਹਲੋਂ ਦੀ ਵਿਰਾਸਤ ਲਈ ਪੂਰੀ ਜ਼ਿੰਦਗੀ ਕੰਮ ਕਰਦਾ ਰਹੇਗਾ।
ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਸ.ਜਗਮੀਤ ਸਿੰਘ ਬਰਾੜ ਹੋਰਾਂ ਆਪੂੰ ਬਣਾਈ ਕਮੇਟੀ ਵਿੱਚ ਮੇਰਾ ਨਾਮ ਕਿਵੇਂ ਤੇ ਕਿਉਂ ਪਾ ਦਿੱਤਾ?
ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਮੇਸ਼ਾ ਮੇਰੇ ’ਤੇ ਵੱਡੇ ਭਰਾ ਵਾਂਗੂ ਹੱਥ ਰੱਖਦੇ ਹਨ। ਮੈਂ ਵਫਾਦਾਰ ਸਿਪਾਹੀ ਹਾਂ ਤੇ ਵਫਾਦਾਰ ਸਿਪਾਹੀ ਰਹਾਂਗੇ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਸਪਸ਼ਟ ਕੀਤਾ ਕਿ ਸਰਦਾਰ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਉਹ ਇਸ ਵਿਚ ਸ਼ਾਮਲ ਹੋਏ ਹਨ।