ਚੰਡੀਗੜ੍ਹ, 26 ਅਕਤੂਬਰ| ਪਹਿਲੀ ਨਵੰਬਰ ਨੂੰ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੀ ਇਕ ਡਿਬੇਟ ਹੋਵੇਗੀ, ਜਿਸਦਾ ਨਾਂ ‘ਮੈਂ ਪੰਜਾਬ ਬੋਲਦਾ’ ਰੱਖਿਆ ਗਿਆ। ਸਾਰੀਆਂ ਪਾਰਟੀਆਂ ਨੂੰ 30-30 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਦੁਪਹਿਰ 12 ਵਜੇ ਸਾਰੀਆਂ ਪਾਰਟੀਆਂ ਆਪਣੇ ਵਿਚਾਰ ਰੱਖਣਗੀਆਂ।
ਪ੍ਰੋ. ਨਿਰਮਲ ਜੌੜਾ ਮੰਚ ਸੰਚਾਲਕ ਹੋੇਣਗੇ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ, ਪ੍ਰਤਾਪ ਬਾਜਵਾ ਤੇ ਸੁਖਬੀਰ, ਇਸ ਡਿਬੇਟ ਵਿਚ ਸ਼ਾਮਲ ਹੋਣ ਲਈ ਆਉਣਗੇ ਜਾਂ ਨਹੀਂ, ਇਸ ਬਾਰੇ ਉਨ੍ਹਾਂ ਨੇ ਅਜੇ ਪੱਤੇ ਨਹੀਂ ਖੋਲ੍ਹੇ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਫਿਲਹਾਲ ਇਸ ਡਿਬੇਟ ਦਾ ਵਿਰੋਧ ਹੀ ਕਰ ਰਹੀਆਂ ਹਨ। ਇਹ ਡਿਬੇਟ ਲੁਧਿਆਣਾ ਦੀ PAU ਵਿਚ ਹੋਵੇਗੀ। ਇਹ ਡਿਬੇਟ ਬਿਲਕੁਲ ਓਪਨ ਹੋਵੇਗੀ।