ਤੁਹਾਡੇ ਲਈ ਮੈਂ ਜਿਊਂਦਾ ਹਾਂ, ਮੈਂ ਤਾਂ 29 ਮਈ ਨੂੰ ਮਰ ਗਿਆ ਸੀ, ਸਿੱਧੂ ਦੇ ਪਿਤਾ ਦਾ ਗੈਂਗਸਟਰਾਂ ਨੂੰ ਜਵਾਬ

0
3527

ਮਾਨਸਾ | ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰਾਂ ਜਵਾਬ ਦਿੱਤਾ ਹੈ। ਉਹ ਕਿਹਾ ਕਿ ਤੁਸੀਂ ਮੈਨੂੰ ਜਿੰਨੀਆਂ ਮਰਜ਼ੀ ਮਾਰਨ ਦੀਆਂ ਧਮਕੀਆਂ ਦਿਓ ਮੈਂ ਡਰਨ ਵਾਲਾ ਨਹੀਂ। ਮੈਂ ਤੁਹਾਨੂੰ ਜਿਊਂਦਾ ਦਿਸਦਾ ਹੋਵਾਂਗਾ ਮੈਂ ਤਾਂ 29 ਮਈ ਨੂੰ ਹੀ ਮਰ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਸਿੱਧੂ ਦੇ ਪਿਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਉਪਰ ਸਵਾਲ ਚੱਕ ਰਹੇ ਹਨ।

ਕੁਝ ਦਿਨ ਪਹਿਲਾਂ ਸਿੱਧੂ ਦੇ ਪਿਤਾ ਨੂੰ ਮੇਲ ਰਾਹੀ ਧਮਕੀ ਆਈ ਸੀ। ਮੇਲ ਵਿਚ ਲਿਖਿਆ ਹੋਇਆ ਸੀ ਕਿ ਤੂੰ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਨਾਲ ਬੋਲ ਨਹੀਂ ਤਾਂ ਤੇਰੇ ਪੁੱਤ ਨਾਲੋਂ ਮਾੜਾ ਹਾਲ ਕਰਾਂਗੇ। ਸਿੱਧੂ ਦੇ ਪਿਤਾ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਉਹਨਾਂ ਕਿਹਾ ਹੈ ਕਿ ਮੈਂ ਆਪਣੇ ਪੁੱਤ ਦਾ ਇਨਸਾਫ ਲੈ ਕੇ ਰਹਾਂਗਾ।

ਸਿੱਧੂ ਦੇ ਮਾਤਾ-ਪਿਤਾ ਦੇ ਸੱਦੇ ਉਪਰ ਮਾਨਸਾ ਵਿਖੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਮਾਰਚ ਤੋਂ ਬਾਅਦ ਪੁਲਿਸ ਹਰਕਤ ਵਿਚ ਵੀ ਆਈ ਸੀ। ਸਿੱਧੂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਪੁੱਤ ਦੇ ਕਾਤਲ ਨਾ ਫੜ੍ਹੇ ਤਾਂ ਅਸੀਂ ਹੋਰ ਚਿਤਾਵਨੀ ਦੇਵਾਂਗੇ। ਉਹਨਾਂ ਕਿਹਾ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਾਡੇ ਪੁੱਤ ਦੇ ਕਾਤਲ ਨਹੀਂ ਫੜ੍ਹ ਹੋਏ।