ਹੈਦਰਾਬਾਦ : ਵਪਾਰਕ ਕੰਪਲੈਕਸ ‘ਚ ਸ਼ਾਰਟ-ਸਰਕਟ ਨਾਲ ਲੱਗੀ ਭਿਆਨਕ ਅੱਗ, 4 ਲੜਕੀਆਂ ਤੇ 2 ਲੜਕੇ ਦਮ ਘੁਟਣ ਨਾਲ ਮਰੇ

0
356

ਹੈਦਰਾਬਾਦ | ਇਥੋਂ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਸਿਕੰਦਰਾਬਾਦ ਸਥਿਤ ਸਵਪਨਲੋਕ ਕੰਪਲੈਕਸ ‘ਚ ਵੀਰਵਾਰ ਸ਼ਾਮ ਨੂੰ ਭਿਆਨਕ ਅੱਗ ਕਾਰਨ 6 ਲੋਕਾਂ ਵਿਚ 4 ਲੜਕੀਆਂ ਅਤੇ 2 ਲੜਕੇ ਜ਼ਿੰਦਾ ਸੜ ਗਏ ਤੇ ਮੌਤ ਹੋ ਗਈ। ਦੱਸ ਦਈਏ ਕਿ ਇਹ ਬਹੁਮੰਜ਼ਿਲਾ ਵਪਾਰਕ ਕੰਪਲੈਕਸ ਹੈ।

ਇਕ ਚਸ਼ਮਦੀਦ ਅਨੁਸਾਰ, ਇਹ ਅੱਗ ਸ਼ਾਮ 7.30 ਵਜੇ ਦੇ ਕਰੀਬ ਕੰਪਲੈਕਸ ਵਿਚ ਲੱਗੀ, ਜਿਸ ਵਿਚ ਕਈ ਦਫਤਰ ਸਨ। ਅੱਗ ਬੁਝਾਉਣ ਲਈ ਚਾਰ ਫਾਇਰ ਟੈਂਕਰਾਂ ਸਮੇਤ 10 ਤੋਂ ਵੱਧ ਫਾਇਰ ਟੈਂਕਰਾਂ ਨੂੰ ਮੌਕੇ ‘ਤੇ ਪਹੁੰਚਾਇਆ ਗਿਆ ਕਿਉਂਕਿ ਅੱਠ ਮੰਜ਼ਿਲਾ ਇਮਾਰਤ ਦੀ ਇਕ ਮੰਜ਼ਿਲ ਤੋਂ ਵੱਡੀਆਂ ਲਪਟਾਂ ਨਿਕਲ ਰਹੀਆਂ ਸਨ। ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅੱਧੀ ਰਾਤ ਤੱਕ ਇਮਾਰਤ ਤੋਂ ਬਹੁਤ ਧੂੰਆਂ ਨਿਕਲ ਰਿਹਾ ਸੀ।

ਹੈਦਰਾਬਾਦ ਉੱਤਰੀ ਜ਼ੋਨ ਦੀ ਡੀਸੀਪੀ ਚੰਦਨਾ ਦੀਪਤੀ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਲੱਗੇਗਾ, ਹਾਲਾਂਕਿ ਸੰਭਾਵਨਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੋ ਸਕਦੀ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ 12 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਇਨ੍ਹਾਂ ‘ਚੋਂ 6 ਦੀ ਇਕ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ, ਬਾਕੀ ਅਜੇ ਵੀ ਇਲਾਜ ਅਧੀਨ ਹਨ। ਪੀੜਤ ਵਾਰੰਗਲ ਅਤੇ ਖੰਮਮ ਜ਼ਿਲ੍ਹਿਆਂ ਦੇ ਵਸਨੀਕ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਕ ਮਾਰਕੀਟਿੰਗ ਕੰਪਨੀ ਵਿਚ ਕੰਮ ਕਰਦੇ ਸਨ, ਜਿਸਦਾ ਦਫ਼ਤਰ ਸੀ।