ਹੈਦਰਾਬਾਦ : ਯੂਟਿਊਬ ਵੀਡੀਓ ਦੀ ਨਕਲ ਕਰਦਿਆਂ 11 ਸਾਲਾ ਮੁੰਡੇ ਨੇ ਲਿਆ ਫਾਹਾ, ਕਿੱਲ ਨਾਲ ਕੱਪੜਾ ਬੰਨ੍ਹ ਕੇ ਲਟਕਿਆ

0
737

ਹੈਦਰਾਬਾਦ : ਤੇਲੰਗਾਨਾ ਦੇ ਰਾਜਨਾ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 11 ਸਾਲ ਦੇ ਲੜਕੇ ਨੇ ਯੂਟਿਊਬ ਵੀਡੀਓ ਦੀ ਕਾਪੀ ਕਰਦੇ ਹੋਏ ਫਾਹਾ ਲਗਾ ਲਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਛੇਵੀਂ ਜਮਾਤ ਦੇ ਵਿਦਿਆਰਥੀ ਉਦੈ ਵਜੋਂ ਹੋਈ ਹੈ, ਜੋ ਯੇਲਾਰੇਡੀਪੇਟ ਮੰਡਲ ਦੇ ਕਿਸ਼ਤਨਾਇਕ ਟਾਂਡਾ ਵਿਖੇ ਆਪਣੇ ਘਰ ਦੇ ਇੱਕ ਕਮਰੇ ਵਿੱਚ ਲਟਕਦਾ ਮਿਲਿਆ।

ਦੱਸਿਆ ਜਾ ਰਿਹਾ ਹੈ ਕਿ ਲੜਕਾ ਯੂ-ਟਿਊਬ ‘ਤੇ ਵੀਡੀਓ ਦੇਖਣ ਦਾ ਆਦੀ ਸੀ। ਐਤਵਾਰ ਰਾਤ ਨੂੰ ਡਿਨਰ ਕਰਨ ਤੋਂ ਬਾਅਦ ਉਦੈ ਮੋਬਾਈਲ ‘ਤੇ ਯੂਟਿਊਬ ਵੀਡੀਓ ਦੇਖਦਾ ਹੋਇਆ ਆਪਣੇ ਕਮਰੇ ‘ਚ ਚਲਾ ਗਿਆ ਅਤੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਲਿਆ। ਕਾਫੀ ਦੇਰ ਤੱਕ ਬਾਹਰ ਨਾ ਆਉਣ ‘ਤੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ।

ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਘਬਰਾ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਆਪਣੇ ਬੇਟੇ ਉਦੈ ਨੂੰ ਫਾਹੇ ਨਾਲ ਲਟਕਦਾ ਦੇਖਿਆ। ਲੜਕੇ ਨੇ ਕਿੱਲ ਨਾਲ ਕੱਪੜੇ ਦਾ ਟੁਕੜਾ ਬੰਨ੍ਹ ਕੇ ਫਾਹਾ ਲੈ ਲਿਆ ਸੀ। ਪਰਿਵਾਰਕ ਮੈਂਬਰ ਤੁਰੰਤ ਉਦੈ ਨੂੰ ਡਵੀਜ਼ਨਲ ਹੈੱਡਕੁਆਰਟਰ ਦੇ ਨਿੱਜੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਦੈ ਦਾ ਮੋਬਾਈਲ ਜ਼ਬਤ

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉਦੈ ਦਾ ਫ਼ੋਨ ਵੀ ਜ਼ਬਤ ਕਰ ਲਿਆ ਹੈ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਬੱਚੇ ਨੇ ਵੀ ਕਿਸੇ ਹੋਰ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਕੀਤੀ ਹੋ ਸਕਦੀ ਹੈ।