ਗੁਰਦਾਸਪੁਰ (ਜਸਵਿੰਦਰ ਬੇਦੀ) | ਕੁਝ ਦਿਨ ਪਹਿਲਾਂ ਬਟਾਲਾ ਨੇੜੇ ਪਿੰਡ ਦਾਬਾਂਵਾਲ ਦੇ ਜਗਤਾਰ ਚੰਦ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।
ਪੁਲਿਸ ਦੀ ਜਾਂਚ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਨੂੰਹ ਨੇ ਹੀ ਆਸ਼ਕ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕੀਤਾ ਸੀ।
ਐਸਪੀ ਬਟਾਲਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮ੍ਰਿਤਕ ਜਗਤਾਰ ਚੰਦ ਦੀ ਨੂੰਹ ਨਾਲ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਸਾਰਾ ਸੱਚ ਬਿਆਨ ਕਰ ਦਿੱਤਾ। ਨੂੰਹ ਨੇ ਦੱਸਿਆ ਕਿ ਉਸਨੇ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਮਿਲਕੇ ਸਹੁਰੇ ਦਾ ਕਤਲ ਕਰਵਾਇਆ ਸੀ।
ਕਤਲ ਕੁਲਦੀਪ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ। ਨੂੰਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਨੂੰਹ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।



































