ਅਯੋਧਿਆ ‘ਚ ਰਾਮ ਦੀ ਪੈੜੀ ‘ਚ ਨਹਾਉਂਦਿਆਂ ਪਤਨੀ ਨੂੰ ਪਤੀ ਨੇ ਕੀਤਾ ਕਿਸ, ਲੋਕਾਂ ਨੇ ਕੁੱਟਿਆ, ਵੇਖੋ ਵਾਇਰਲ ਵੀਡੀਓ

0
2737

ਅਯੋਧਿਆ | ਰਾਮ ਦੀ ਪੈੜੀ ‘ਚ ਨਹਾਉਣਾ ਇੱਕ ਨਵ ਵਿਆਹੀ ਜੋੜੀ ਨੂੰ ਮਹਿੰਗਾ ਪੈ ਗਿਆ ਹੈ। ਨਹਾਉਣ ਦੌਰਾਨ ਪਤੀ ਨੇ ਆਪਣੀ ਪਤਨੀ ਨੂੰ ਕਿਸ ਕਰ ਦਿੱਤਾ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਪਤੀ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ।

ਪੁਲਿਸ ਨੇ 10 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਵੀਡੀਓ ਦੇ ਅਧਾਰ ‘ਤੇ ਅਰੋਪੀਆਂ ਦੀ ਭਾਲ ਕਰ ਰਹੀ ਹੈ।

ਦੂਜੇ ਪਾਸੇ ਕਰਣੀ ਸੈਨਾ ਨੇ ਵਿਅਕਤੀ ਨੂੰ ਕੁੱਟਣ ਦੀ ਜੁੰਮੇਵਾਰੀ ਲਈ ਹੈ। ਕਰਨੀ ਸੈਨਾ ਭਾਰਤ ਦੇ ਪ੍ਰਧਾਨ ਵੀਰੂ ਸਿੰਘ ਨੇ ਕਿਹਾ ਹੈ ਕਿ ਸਾਡੇ ਬੰਦਿਆਂ ਨੇ ਕੁੱਟਿਆ ਹੈ।

ਪਤੀ-ਪਤਨੀ ਉੱਥੇ ਅਸ਼ਲੀਲਤਾ ਫੈਲਾ ਰਹੇ ਸਨ ਜਿਸ ਤੋਂ ਬਾਅਦ ਕੁੱਟਿਆ ਗਿਆ। ਅਸੀਂ ਧਰਮ ਖਿਲਾਫ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੇ।

ਵੀਡੀਓ ਵੇਖ ਕੇ ਤੁਸੀਂ ਦੱਸੋ ਕੌਣ ਗਲਤ ਹੈ ਤੇ ਕੌਣ ਸਹੀ ?