ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਕੀਤਾ ਪਤਨੀ ਦਾ ਕਤਲ; ਆਰੋਪੀ ਪ੍ਰੇਮਿਕਾ ਪੁਲਿਸ ਨੂੰ ਚਕਮਾ ਦੇ ਕੇ ਥਾਣੇ ਤੋਂ ਫਰਾਰ

0
493

ਬੁਢਲਾਡਾ। ਪਤੀ ਵਲੋਂ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਆਰੋਪੀ ਪ੍ਰੇਮਿਕਾ ਬੋਹਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਿਓਦ ਕਲਾਂ (ਬੋਹਾ) ਦੇ ਕ੍ਰਿਸ਼ਨ ਸਿੰਘ ਨੇ ਪ੍ਰੇਮਿਕਾ ਮਨਜੀਤ ਕੌਰ ਨਾਲ ਮਿਲ ਕੇ ਪਤਨੀ ਗਗਨਦੀਪ ਕੌਰ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਸੀ। ਜਿਸ ਉਤੇ ਮ੍ਰਿਤਕਾ ਗਗਨਦੀਪ ਕੌਰ ਦੇ ਭਰਾ ਸੁਖਵਿੰਦਰ ਸਿੰਘ ਦੇ ਬਿਆਨ ਉਤੇ ਦੋਵਾਂ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਆਰੋਪੀ ਕ੍ਰਿਸ਼ਨ ਸਿੰਘ ਤੇ ਉਸਦੀ ਪ੍ਰੇਮਿਕਾ ਮਨਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।

ਸ਼ੁੱਕਰਵਾਰ ਦੇਰ ਰਾਤ ਪ੍ਰੇਮਿਕਾ ਮਨਜੀਤ ਕੌਰ ਬੋਹਾ ਥਾਣੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਈ ਪੁਲਿਸ ਨੇ ਮਨਜੀਤ ਕੌਰ ਸਣੇ ਡਿਊ਼ਟੀ ਅਫਸਰ ਏਐਸਆਈ ਬਲਕਰਨ ਸਿੰਘ, ਨਾਈਟ ਮੁਨਸ਼ੀ ਅਮਨਦੀਪ ਸਿੰਘ, ਮਹਿਲਾ ਸਿਪਾਹੀ ਵੀਰਪਾਲ ਕੌਰ, ਸਿਪਾਹੀ ਬਿਕਰਮਜੀਤ ਸਿੰਘ ਦੇ ਖਿਲਾਫ ਡਿਊਟੀ ਵਿਚ ਕੋਤਾਹੀ ਕਰਨ ਤੇ ਉਕਤ ਮਹਿਲਾ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀਆਂ ਹਨ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।