ਪਤੀ-ਪਤਨੀ ਦੂਜੀ ਐਨਿਵਰਸਿਰੀ ਮਨਾਉਣ ਬੀਚ ‘ਤੇ ਗਏ, ਪਤਨੀ ਗਾਇਬ, ਸਰਕਾਰ ਨੇ ਲੱਭਣ ‘ਤੇ ਖਰਚੇ ਇੱਕ ਕਰੋੜ ਰੁਪਏ, ਮਹਿਲਾ ਪ੍ਰੇਮੀ ਨਾਲ ਕਿਸੇ ਹੋਰ ਸ਼ਹਿਰ ਤੋਂ ਮਿਲੀ

0
787

ਨੇਲੋਰ (ਆਂਧਰਾ ਪ੍ਰਦੇਸ਼) | ਵਿਸ਼ਾਖਾਪਟਨਮ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪਤੀ- ਪਤਨੀ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣ ਇਕ ਬੀਚ ‘ਤੇ ਗਏ ਤਾਂ ਪਤਨੀ ਲਾਪਤਾ ਹੋ ਗਈ। ਨੇਵੀ ਨੇ 36 ਘੰਟਿਆਂ ਤੱਕ ਤਲਾਸ਼ ਕੀਤੀ ਪਰ ਔਰਤ ਨਹੀਂ ਮਿਲੀ। ਬਾਅਦ ‘ਚ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ। 23 ਸਾਲ ਦੀ ਲੜਕੀ ਪਤੀ ਨਾਲ ਸੋਮਵਾਰ ਨੂੰ ਵਿਸ਼ਾਖਾਪਟਨਮ ਦੀ ਆਰ ਕੇ ਬੀਚ ‘ਤੇ ਗਈ ਸੀ। ਪਤੀ-ਪਤਨੀ ਆਪਣੇ-ਆਪਣੇ ਮੋਬਾਈਲ ਫੋਨ ‘ਤੇ ਸ਼ੈਲਫੀਆਂ ਲੈਣ ਲੱਗੇ। ਇਸ ਦੌਰਾਨ ਪਤੀ ਨੂੰ ਕਿਸੇ ਦਾ ਫੋਨ ਆ ਗਿਆ। ਉਹ ਗੱਲ ਕਰਨ ਲਈ ਥੋੜਾ ਦੂਰ ਚਲਾ ਗਿਆ। ਫੋਨ ਸੁਣ ਕੇ ਵਾਪਸ ਆਇਆ ਤਾਂ ਪਤਨੀ ਉੱਥੇ ਨਹੀਂ ਸੀ। ਉਸ ਨੂੰ ਲੱਗਾ ਕਿ ਸ਼ਾਇਦ ਉਸ ਦੀ ਪਤਨੀ ਸਮੁੰਦਰ ‘ਚ ਡੁੱਬ ਗਈ ਹੈ।

ਪਤੀ ਨੇ ਕਾਫੀ ਤਲਾਸ਼ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਨੇਵੀ ਨੇ ਸਪੀਡਬੋਟਸ ਤੇ ਹੈਲੀਕਾਪਟਰਾਂ ਨਾਲ ਸਮੁੰਦਰ ਵਿਚ ਮਹਿਲਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਫਸਰਾਂ ਨੇ 36 ਘੰਟਿਆਂ  ‘ਚ  1 ਕਰੋੜ ਰੁਪਏ ਕਰ ਦਿੱਤੇ ਪਰ ਮਹਿਲਾ ਨਹੀਂ ਮਿਲੀ। ਦੋ ਦਿਨ ਬਾਅਦ ਇਸ ਮਾਮਲੇ ਵਿਚ ਨਵਾਂ ਮੌੜ ਆਇਆ। ਲਾਪਤਾ ਮਹਿਲਾ ਆਪਣੇ ਫੋਨ ਤੋਂ ਆਪਣੀ ਮਾਂ ਨੂੰ ਟੈਕਸਟ ਮੈਸੇਜ ਕਰਦੀ ਹੈ ਕਿ ਉਹ ਆਪਣੇ ਪ੍ਰੇਮੀ ਨਾਲ ਨੇਲੋਰ ਆਈ ਹੈ। ਉਸ ਨੇ ਮਾਂ ਨੂੰ ਕਿਹਾ ਕਿ ਉਹ ਉਸਦੇ ਪਤੀ ਅਤੇ ਉਸ ਖਿਲਾਫ ਕੋਈ ਵੀ ਕਾਰਵਾਈ ਨਾ ਕਰੇ।

ਇੰਸਪੈਕਟਰ ਕੇ ਰਾਮਾ ਨੇ ਦੱਸਿਆ ਕਿ ਮਹਿਲਾ ਨੇ ਆਪਣੀ ਲੋਕੇਸ਼ਨ ਖੁਦ ਹੀ ਦੱਸ ਦਿੱਤੀ। ਲਾਪਤਾ ਔਰਤ ਵਿਸਾਖਾਪਟਨਮ ਦੀ ਰਹਿਣ  ਵਾਲੀ ਹੈ। ਉਸਦਾ ਵਿਆਹ 2020 ਵਿਚ ਸ਼੍ਰੀਕਾਲਕੁਲਮ ਵਾਸੀ ਇਕ ਵਿਅਕਤੀ ਨਾਲ ਹੋਇਆ ਸੀ।