ਗਾਇਕ ਦਿਲਜਾਨ ਨੂੰ ਕਰਤਾਰਪੁਰ ‘ਚ ਸੈਕੜੇ ਲੋਕਾਂ ਨੇ ਦਿੱਤੀ ਸ਼ਰਧਾਂਦਲੀ, ਵੇਖੋ Live

0
18013

ਜਲੰਧਰ | ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਮਸ਼ਹੂਰ ਗਾਇਕ ਦਿਲਜਾਨ ਦੀ ਅੱਜ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਘਰ ਕਰਤਾਰਪੁਰ ਦੇ ਆਰਿਆ ਨਗਰ ਵਿਖੇ ਹੋਇਆ।

ਦਿਲਜਾਨ ਨੂੰ ਸ਼ਰਧਾਂਦਲੀ ਦੇਣ ਵਾਸਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਤੋਂ ਇਲਾਵਾ ਸੰਗੀਤ ਜਗਤ ਤੋਂ ਵੀ ਕਈ ਕਲਾਕਾਰ ਪਹੁੰਚੇ। ਫਿਰੋਜ਼ ਖਾਨ, ਕੁਲਵਿੰਦਰ ਕੈਲੀ, ਸਰਬਜੀਤ ਚੀਮਾ, ਸਰਦਾਰ ਅਲੀ ਸਮੇਤ ਕਈ ਕਲਾਕਾਰਾਂ ਨੇ ਦਿਲਜਾਨ ਨੂੰ ਸ਼ਰਧਾਂਜਲੀ ਦਿੱਤੀ। ਯਾਕੂਬ ਗਿੱਲ ਨੇ ਇੱਕ ਗੀਤ ਗਾ ਕੇ ਦਿਲਜਾਨ ਨੂੰ ਯਾਦ ਕੀਤਾ।

ਵੇਖੋ, ਸ਼ਰਧਾਂਜਲੀ ਸਮਾਗਮ

30 ਮਾਰਚ ਨੂੰ ਤੜਕੇ ਜੰਡਿਆਲਾ ਗੁਰੂ ਇਲਾਕੇ ਵਿੱਚ ਦਿਲਜਾਨ ਦੀ ਕਾਰ ਨਾਲ ਕਿਸੇ ਗੱਡੀ ਦੀ ਟੱਕਰ ਹੋਣ ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਆਪਣੇ ਨਵੇਂ ਗਾਣੇ ਦੇ ਸਿਲਸਿਲੇ ਵਿੱਚ ਮੀਟਿੰਗ ਕਰਕੇ ਇਕੱਲੇ ਕਾਰ ਡ੍ਰਾਇਵ ਕਰਕੇ ਘਰ ਪਰਤ ਰਹੇ ਸਨ। ਦਿਲਜਾਨ ਦੀ ਮੌਤ ਨਾਲ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ।

(ਨੋਟ – ਪੰਜਾਬ ਦੀਆਂ ਵੱਡੀਆਂ ਖ਼ਬਰਾਂ ਦੇ ਵੀਡੀਓ ਦੇਖਣ ਲਈ ਸਾਡੇ Youtube Channel ਨੂੰ ਜ਼ਰੂਰ Subscribe ਕਰੋ )