ਪਠਾਨਕੋਟ : ਪਹਿਲਾਂ ਫੇਸਬੁੱਕ ‘ਤੇ ਵਿਆਹੁਤਾ ਨਾਲ ਕੀਤੀ ਦੋਸਤੀ, ਫਿਰ ਸਾਥੀਆਂ ਨਾਲ ਮਿਲ ਕੇ ਕੀਤਾ ਜਬਰ ਜ਼ਨਾਹ

0
1733

ਲੁਧਿਆਣਾ, 16 ਫਰਵੀ| ਲੁਧਿਆਣਾ ਦੀ ਰਹਿਣ ਵਾਲੀ ਇਕ ਔਰਤ ਨਾਲ ਪਠਾਨਕੋਟ ਵਿਚ ਸਮੂਹਿਕ ਬਲਾਤਕਾਰ ਕੀਤਾ ਗਿਆ। ਬਦਮਾਸ਼ ਔਰਤ ਨੂੰ ਉਸ ਦੇ ਘਰੋਂ ਅਗਵਾ ਕਰਕੇ ਹੋਟਲ ਦੇ ਕਮਰੇ ਵਿਚ ਲੈ ਗਏ। ਉਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਡੀ ਤਹਿਤ ਕੇਸ ਦਰਜ ਕਰ ਲਿਆ ਹੈ।

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਹੀ ਹੋਈ ਹੈ। ਉਸ ਦੇ ਦੋ ਬੱਚੇ ਹਨ। ਉਸ ਦੀ ਫੇਸਬੁੱਕ ‘ਤੇ ਮੁਲਜ਼ਮ ਮੁਸਤਕੀਮ ਨਾਲ ਦੋਸਤੀ ਹੋਈ। ਉਸ ਨਾਲ ਉਸ ਦੀ ਦੋਸਤੀ ਕਰੀਬ 4 ਮਹੀਨੇ ਤੱਕ ਚੱਲੀ। 29 ਜਨਵਰੀ ਨੂੰ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀਆਂ ਗੱਗੂ, ਸ਼ਰੀਫ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਆਇਆ। ਬਦਮਾਸ਼ ਉਸ ਨੂੰ ਘਰੋਂ ਅਗਵਾ ਕਰਕੇ ਕਾਰ ਵਿਚ ਪਠਾਨਕੋਟ ਲੈ ਗਏ। ਮੁਲਜ਼ਮਾਂ ਨੇ ਉਸ ਨੂੰ ਇੱਕ ਹੋਟਲ ਵਿੱਚ ਰੱਖਿਆ। ਬਦਮਾਸ਼ਾਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਮੁਸਤਕੀਮ ਉਸ ਨੂੰ 13 ਫਰਵਰੀ ਨੂੰ ਮੁੜ ਪਠਾਨਕੋਟ ਲੈ ਗਿਆ। ਉਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਮੁਲਜ਼ਮ ਹੋਟਲ ਤੋਂ ਬਾਹਰ ਨਿਕਲਿਆ ਤਾਂ ਔਰਤ ਨੇ ਹੋਟਲ ਵਿੱਚ ਕੰਮ ਕਰਦੇ ਨੌਜਵਾਨ ਦੇ ਮੋਬਾਈਲ ਫੋਨ ਤੋਂ ਆਪਣੇ ਦਿਓਰ ਸ਼ੰਭੂ ਖਾਨ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ।

ਸ਼ੰਭੂ ਖਾਨ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਿਸ ਨੇ ਔਰਤ ਨੂੰ ਬਦਮਾਸ਼ਾਂ ਦੇ ਚੁੰਗਲ ‘ਚੋਂ ਛੁਡਵਾਇਆ। ਪੁਲਿਸ ਅਨੁਸਾਰ ਮੁਲਜ਼ਮ ਮੁਸਤਕੀਮ, ਗੱਗੂ ਅਤੇ ਸ਼ਰੀਫ਼ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।