ਬਲਜੀਤ ਸਿੰਘ | ਤਰਨਤਾਰਨ
ਨਜ਼ਦੀਕੀ ਪਿੰਡ ਵੀਰਮ ਵਿਖੇ ਇਕ ਕਿਸਾਨ ਵੱਲੋਂ ਸਾੜੀ ਪਰਾਲੀ ਦੀ ਅੱਗ ਵਿੱਚ ਇਕ ਬਜ਼ੁਰਗ ਔਰਤ ਦੇ ਬੁਰ੍ਹੀਂ ਤਰ੍ਹਾਂ ਸੜਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਨਜੀਤ ਕੌਰ ਆਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਭਿੱਖੀਵਿੰਡ ਜਾ ਰਹੀ ਸੀ। ਵੀਰਵਾਰ ਨੂੰ ਪਿੰਡ ਤੋਂ ਥੋੜ੍ਹੀ ਬਾਹਰ ਆਈ ਤਾਂ ਕਿਸਾਨ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਈ ਹੋਈ ਸੀ। ਦੋਵੇਂ ਅੱਗ ਦੀ ਲਪੇਟ ਵਿੱਚ ਆ ਗਏ।
ਪੋਤਰਾ ਲਵਪ੍ਰੀਤ ਤਾਂ ਕਿਸੇ ਤਰ੍ਹਾਂ ਬਾਹਰ ਆ ਗਿਆ ਪਰ ਬਜੁਰਗ ਪੂਰੀ ਤਰ੍ਹਾਂ ਝੁਲਸ ਗਈ। ਰਾਹਗੀਰਾਂ ਨੇ ਕਿਸੇ ਤਰ੍ਹਾਂ ਅੱਗ ਵਿਚੋਂ ਬਾਹਰ ਕੱਢ ਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਭੇਜਿਆ। ਜਿੱਥੇ ਉਸ ਦੀ ਮੌਤ ਹੋ ਗਈ। ਅੱਗ ਵੀ ਇੰਨੀ ਭਿਆਨਕ ਲੱਗੀ ਸੀ ਕਿ ਐਕਟਿਵਾ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈ।
ਥਾਣਾ ਖਾਲੜਾ ਪੁਲਿਸ ਨੇ ਐਕਟਿਵਾ ਆਪਣੇ ਕਬਜੇ ਵਿੱਚ ਲੈ ਲਈ ਹੈ। ਇਸ ਸੰਬੰਧੀ ਜਦੋਂ ਐੱਸਐੱਚਓ ਨਰਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ‘ਤੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।
ਦੱਸਿਆ ਜਾ ਰਹਿ ਹੈ ਕਿ ਪਰਾਲੀ ਸਾੜਣ ਵਾਲੇ ਕਿਸਾਨ ਦੀ ਕਾਫੀ ਸਿਆਸੀ ਪਹੁੰਚ ਹੈ। ਇਸੇ ਲਈ ਖਾਲੜਾ ਥਾਣੇ ਦੇ ਐਸਐਚਓ ਕੁਝ ਵੀ ਬੋਲ੍ਹਣ ਤੋਂ ਡਰ ਰਹੇ ਹਨ।