ਬੋਰਵੈੱਲ ‘ਚੋਂ ਸਾਢੇ 8 ਘੰਟੇ ਬਾਅਦ ਕੱਢੇ ਗਏ ਬੱਚੇ ਰਿਤਿਕ ਦੀ ਮੌਤ

0
7966

ਹੁਸ਼ਿਆਰਪੁਰ | ਬੋਰਵੈੱਲ ‘ਚ ਡਿੱਗੇ ਬੱਚੇ ਰਿਤਿਕ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਹਸਪਤਾਲ ਲਿਜਾਉਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਬੱਚੇ ਦੀ ਮੌਤ ਤੋਂ ਬਾਅਦ ਹੁਸ਼ਿਆਰਪੁਰ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।

ਬੱਚੇ ਨੂੰ ਕੁੰਡੀ ਲਗਾ ਕੇ ਕੱਢਿਆ ਗਿਆ। ਸਵਾਲ ਇਹ ਹੈ ਕਿ ਜੇਕਰ ਕੁੰਡੀ ਲਗਾ ਕਿ ਬਾਹਰ ਕੱਢਣਾ ਸੀ ਤਾਂ ਸਾਢੇ 8 ਘੰਟੇ ਦਾ ਸਮਾਂ ਕਿਉਂ ਲਗਾਇਆ ਗਿਆ।

ਐਨਡੀਆਰਐਫ, ਆਰਮੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਮਿਹਨਤ ਵੀ ਕੰਮ ਨਾ ਆਈ ਅਤੇ ਰਿਤਿਕ ਦੀ ਜਾਨ ਨੂੰ ਨਹੀਂ ਬਚਾਇਆ ਜਾ ਸਕਿਆ।

ਬੱਚੇ ਨੂੰ ਬਚਾਉਣ ਲਈ ਸਰਕਾਰ ਦੇ ਤਰੀਕਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…