ਘਰ ਵਾਲੀ ਤੇ ਬੇਟੀ ਇੰਸਟਾਗ੍ਰਾਮ ‘ਤੇ ਰੀਲਾਂ ਪਾਉਣੋਂ ਨਹੀਂ ਹਟੀਆਂ ਤਾਂ ਦੋਵਾਂ ਦਾ ਕੀਤਾ ਬੇਰਹਿਮੀ ਨਾਲ ਕਤਲ

0
1169

ਗਾਜ਼ੀਆਬਾਦ। ਅਜੋਕੇ ਸਮੇਂ ਵਿੱਚ ਹਰ ਕੋੋਈ ਸੋਸ਼ਲ ਮੀਡੀਆ ਉੱਥੇ ਸਰਗਰਮ ਰਹਿੰਦਾ ਹੈ…ਪਰ ਕੁੱਝ ਲੋਕਾਂ ਨੂੰ ਇਸ ਤੋਂ ਨਫਰਤ ਹੁੰਦੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ ‘ਤੇ ਆਉਣ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਦੀ ਪਤਨੀ ਇੰਸਟਾਗ੍ਰਾਮ ‘ਤੇ ਰੀਲ ਪਾਉਂਦੀ ਸੀ ਜਿਸ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ।ਪਤੀ ਦਾ ਕਹਿਣਾ ਸੀ ਕਿ ਉਸ ਦੀ ਪਤਨੀ ਘਰ ਦਾ ਕੰਮ ਕਰੇ,ਬੱਚਿਆਂ ਦੀ ਦੇਖਭਾਲ ਕਰੇ, ਇਸ ਤੋਂ ਇਲਾਵਾ ਉਸ ਨੂੰ ਕੁੱਝ ਹੋਰ ਕਰਨ ਦੀ ਜ਼ਰੂਰਤ ਨਹੀਂ। ਇੰਨਾ ਹੀ ਨਹੀਂ ਪਤੀ ਨੇ ਆਪਣੀ ਪਤਨੀ ਨੂੰ ਇਕੱਲੇ ਘਰੋਂ ਬਾਹਰ ਜਾਣ ਨੂੰ ਵੀ ਮਨ੍ਹਾ ਕੀਤਾ ਹੋਇਆ ਸੀ। ਪਰ ਉਸ ਦੀ ਪਤਨੀ ਨਹੀਂ ਮੰਨੀ । ਇਹੀ ਕਾਰਨ ਸੀ ਕਿ ਪਤੀ ਨੇ ਆਪਣੀ ਪਤਨੀ ਅਤੇ ਬੇਟੀ ਦਾ ਕਤਲ ਕਰ ਦਿੱਤਾ।

ਇਹ ਮਾਮਲਾ ਗਾਜ਼ੀਆਬਾਦ ਦੇ ਪਿੰਡ ਸਦੀਕ ਨਗਰ ਤੋਂ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਸੀ। ਮੁਲਜ਼ਮ ਪਤੀ ਨੇ ਆਪਣੀ ਪਤਨੀ ਰੇਖਾ ਅਤੇ ਬੇਟੀ ਤਾਸ਼ੂ ਦਾ ਫੁਹਾੜੇ ਨਾਲ ਵੱਢ ਕੇ ਕਤਲ ਕਰ ਦਿੱਤਾ ।ਮੁਲਜ਼ਮ ਈ-ਰਿਕਸ਼ਾ ਚਾਲਕ ਸੰਜੇ ਲਾਲ ਨੂੰ ਪੁਲਿਸ ਨੇ ਸ਼ਨਿੱਚਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਕੋਰਟ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ, ਜਦਕਿ ਇਸ ਮਾਮਲੇ ਵਿੱਚ ਨਾਮਜ਼ਦ ਉਸ ਦੇ ਬੇਟੇ ਕੁਨਾਲ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਜਿਸ ਕਾਰਨ ਉਸ ਦਾ ਵੀ ਇਸ ਦੋਹਰੇ ਕਤਲਕਾਂਡ ਵਿੱਚ ਸ਼ਾਮਲ ਹੋਣ ਦਾ ਸ਼ੱਕ ਡੂੰਘਾ ਜਾ ਰਿਹਾ ਹੈ।

ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕੋਈ ਪਛਤਾਵਾ ਨਹੀਂ ਹੈ। ਪੁਲਿਸ ਦੇ ਮੁਤਾਬਕ ਉਸ ਨੇ ਇਸ ਵਾਰਦਾਤ ਨੂੰ ਅਚਾਨਕ ਨਹੀਂ ਸਗੋਂ ਸੋਚ ਸਮਝ ਕੇ ਅੰਜਾਮ ਦਿੱਤਾ ਹੈ। ਮੁਲਜ਼ਮ ਦਾ ਬਿਆਨ ਬੇਹੱਦ ਹੈਰਾਨ ਕਰਨ ਵਾਲਾ ਹੈ, ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਖੁਦ ਤਾਂ ਕਿਸੇ ਨੂੰ ਮਿਲਣ ਜਾਂਦੀ ਹੀ ਸੀ, ਆਪਣੀ ਬੇਟੀ ਨੂੰ ਵੀ ਨਾਲ ਲੈ ਜਾਂਦੀ ਸੀ। ਜੇ ਉਹ ਆਪਣੀ ਬੇਟੀ ਦਾ ਕਤਲ ਨਾ ਕਰਦਾ ਤਾਂ ਉਹ ਵੀ ਗਲਤ ਕੰਮ ਵਿੱਚ ਪੈ ਜਾਂਦੀ, ਜੋ ਉਸ ਨੂੰ ਬਰਦਾਸ਼ਤ ਨਹੀਂ ਸੀ। ਵੱਡਾ ਸਵਾਲ ਇਹ ਹੈ ਕਿ ਕਾਨੂੰਨ ਹੱਥ ਵਿੱਚ ਲੈ ਕੇ ਅਤੇ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਨਾਲ ਸਮਾਜ ਨੂੰ ਸੁਧਾਰਿਆ ਜਾ ਸਕਦਾ ਹੈ।