ਹੁਸ਼ਿਆਰਪੁਰ : ਹਰਦੋਖਾਨਪੁਰ ‘ਚ ਭਾਰੀ ਮੀਂਹ ਕਾਰਨ ਡਿਗੀ ਗਰੀਬ ਬੰਦੇ ਦੇ ਘਰ ਦੀ ਛੱਤ, ਮਸਾਂ ਬਚੇ ਨਿੱਕੇ-ਨਿੱਕੇ ਜੁਆਕ

0
649

ਹੁਸ਼ਿਆਰਪੁਰ| ਜ਼ਿਲ੍ਹੇ ਦੇ ਪਿੰਡ ਹਰਦੋਖਨਪੁਰ ਵਿਚ ਭਾਰੀ ਬਾਰਿਸ਼ ਦੇ ਚਲਦਿਆਂ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਪ੍ਰਵਾਰਕ ਮੈਂਬਰ ਵੀ ਘਰ ਵਿਚ ਮੌਜੂਦ ਸਨ, ਹਾਲਾਂਕਿ ਸਾਰੇ ਮੈਂਬਰ ਵਾਲ-ਵਾਲ ਬਚ ਗਏ। ਮਲਬੇ ਹੇਠਾਂ ਦੱਬਣ ਕਾਰਨ ਘਰ ਵਿਚ ਰੱਖਿਆ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ।

ਪੀੜਤ ਤਰਸੇਮ ਲਾਲ ਨੇ ਦਸਿਆ ਕਿ ਉਹ ਦਿਹਾੜੀ ਕਰਦਾ ਹੈ। ਜਿਸ ਸਮੇਂ ਮਕਾਨ ਦੀ ਛੱਡ ਡਿੱਗੀ, ਉਹ ਅਪਣੇ ਪੁੱਤਰ ਨਾਲ ਖਾਣਾ ਬਣਾ ਰਿਹਾ ਸੀ। ਇਸ ਹਾਦਸੇ ਦੌਰਾਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਆਸਪਾਸ ਮੌਜੂਦ ਲੋਕਾਂ ਨੂੰ ਤੁਰਤ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਪੀੜਤ ਪ੍ਰਵਾਰ ਨੇ ਦਸਿਆ ਕਿ ਇਸ ਤੋਂ ਪਹਿਲਾਂ 2019 ਵਿਚ ਵੀ ਉਨ੍ਹਾਂ ਦੇ ਘਰ ਦੀ ਛੱਡ ਡਿੱਗ ਗਈ ਸੀ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਾਲੀ ਮਦਦ ਦੀ ਅਪੀਲ ਕੀਤੀ ਹੈ।