ਹੁਸ਼ਿਆਰਪੁਰ : ਕਿਡਨੈਪ ਹੋਇਆ ਬੱਚਾ 24 ਘੰਟਿਆਂ ‘ਚ ਬਰਾਮਦ, ਦਿਓਰ-ਭਰਜਾਈ ਨੇ ਰਲ਼ ਕੇ ਕੀਤਾ ਸੀ ਅਗਵਾ

0
1935

ਮਾਹਿਲਪੁਰ| ਬੀਤੀ ਅਗਸਤ ਨੂੰ ਪਿੰਡ ਬੀਹੜਾਂ ਤੋਂ ਢਾਈ ਸਾਲ ਦਾ ਬੱਚਾ ਅਨੁਜ ਜੋ ਇਕ ਔਰਤ ਅਤੇ ਆਦਮੀ ਵਲੋਂ ਮੋਟਰਸਾਈਕਲ ‘ਤੇ ਕਿਡਨੈਪ ਕਰ ਲਿਆ ਗਿਆ ਸੀ ਤੇ ਜਿਸ ਸੰਬੰਧੀ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 175 ਮਿਤੀ 06-08-2023 ਨੂੰ ਥਾਣਾ ਮਾਹਿਲਪੁਰ, ਹੁਸ਼ਿਆਰਪੁਰ ਵਿਖੇ ਉਦੇਵੀਰ ਪੁੱਤਰ ਨੇਕ ਰਾਮ ਸਿੰਘ ਵਾਸੀ ਬੰਗੋਰਾ ਉਰਫ ਘੋਗਗੰਜ ਹਜਰਤਪੁਰ ਤਹਿਸੀਲ ਦਾਤਾਗੰਜ, ਜ਼ਿਲ੍ਹਾ ਵਦਾਇਓ ਸਟੇਟ ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਬੀਹੜਾ, ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਰਜ ਕਰਵਾਇਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਕਿਡਨੈਪ ਹੋਏ ਬੱਚਾ ਅਨੁਜ ਦੀ ਭਾਲ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ, ਜਿਸ ਸੰਬੰਧੀ ਖੁਫ਼ੀਆਂ ਸੋਰਸ ਲਗਾਏ ਗਏ ਤੇ ਟੈਕਨੀਕਲ ਸੈੱਲ ਦੀ ਮਦਦ ਲਈ ਗਈ। ਮਿ 7 ਅਗਸਤ ਨੂੰ ਐੱਸ.ਆਈ ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਅਗਵਾਈ ਵਾਲੀ ਟੀਮ ਵਲੋਂ ਉਕਤ ਮੁਕੱਦਮੇ ਵਿੱਚ ਕਿਡਨੈਪ ਹੋਏ ਬੱਚੇ ਅਨੂਜ ਨੂੰ 24 ਘੰਟਿਆਂ ਅੰਦਰ ਹੀ ਜੈਸਮੀਨ ਪਤਨੀ ਦਿਲਾਵਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਦੇ ਘਰ ਤੋਂ ਹੀ ਬਾਅਦ ਕਰਕੇ ਉਸਦੇ ਵਾਰਸਾਂ ਹਵਾਲੇ ਕੀਤਾ ਗਿਆ।

ਜੈਸਮੀਨ ਨੇ ਆਪਣੀ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਉਸਨੇ ਉਕਤ ਬੱਚਾ ਆਪਣੇ ਦਿਓਰ ਜੀਤਾ ਪੁੱਤਰ ਸ਼ਿੰਦਾ ਵਾਸੀ ਪਿੰਡ ਸੈਲਾਂ ਖੁਰਦ ਥਾਣਾ ਮਾਹਿਲਪੁਰ ਨਾਲ ਰਲ਼ ਕੇ ਕਿਡਨੈਪ ਕੀਤਾ ਸੀ। ਇਸ ਕਿਡਨੈਪਿੰਗ ਚ ਵਰਤਿਆ ਗਿਆ ਮੋਟਰਸਾਈਕਲ PB-07-AG-238 ਵੀ ਬਰਾਮਦ ਕਰ ਲਿਆ ਗਿਆ ਹੈ ਅੱਜ ਦੋਨੋਂ ਕਥਿਤ ਦੋਸ਼ੀ ਅਤੇ ਦੋਸ਼ਣ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)