ਹੁਸ਼ਿਆਰਪੁਰ : ਦਸੂਹਾ ਨੇੜੇ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਨਹਿਰ ‘ਚ ਪਲਟਣ ਨਾਲ ਸਕੇ ਭੈਣ-ਭਰਾ ਦੀ ਮੌਤ

0
1182

ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਤੀ ਦੇਰ ਸ਼ਾਮ ਆਪਣੇ ਖੇਤਾਂ ਤੋਂ ਵਾਪਸ ਪਰਤਦੇ ਸਮੇਂ ਟਰੈਕਟਰ ਪਲਟਣ ਕਾਰਨ ਵਾਪਰੇ ਹਾਦਸੇ ‘ਚ ਸਕੇ ਭੈਣ-ਭਰਾ ਦੀ ਮੌਤ ਹੋ ਗਈ।

ਦੀਵਾਲੀ ਵਾਲੀ ਸ਼ਾਮ ਜਿਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉਥੇ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਬਡਲਾ ‘ਚ 14 ਸਾਲਾ ਕ੍ਰਿਤਿਕਾ ਤੇ ਉਸ ਦੇ 10 ਸਾਲਾ ਭਰਾ ਕਾਰਤਿਕ ਨੂੰ ਮੌਤ ਨੇ ਦਬੋਚ ਲਿਆ।

ਜਾਣਕਾਰੀ ਅਨੁਸਾਰ ਕ੍ਰਿਤਿਕਾ ਤੇ ਕਾਰਤਿਕ ਆਪਣੇ ਖੇਤਾਂ ਘਰ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਗੁਆਂਢੀ ਟਰੈਕਟਰ ਚਾਲਕ ਰਾਜੇਸ਼ ਕੁਮਾਰ ਵੀ ਖੇਤਾਂ ‘ਚੋਂ ਕੰਮ ਕਰਕੇ ਘਰ ਪਰਤ ਰਿਹਾ ਸੀ ਤਾਂ ਉਸ ਨੇ ਦੋਵਾਂ ਬੱਚਿਆਂ ਨੂੰ ਘਰ ਜਾਣ ਲਈ ਲਿਫਟ ਦਿੱਤੀ ਪਰ ਜਦੋਂ ਉਹ ਰਸਤੇ ‘ਚ ਨਹਿਰ ਪਾਰ ਕਰਨ ਲੱਗਾ ਤਾਂ ਉਸ ਦਾ ਟਰੈਕਟਰ ਸੰਤੁਲਨ ਗੁਆ ਬੈਠਾ ਤੇ ਬੱਚਿਆਂ ਸਮੇਤ ਨਹਿਰ ‘ਚ ਡਿੱਗ ਗਿਆ।

ਟਰੈਕਟਰ ਹੇਠਾਂ ਦੱਬਣ ਕਾਰਨ ਦੋਵਾਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਜ਼ਖਮੀ ਹੋ ਗਿਆ। ਉਸ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਦਸੂਹਾ ਹਸਪਤਾਲ ਭੇਜ ਦਿੱਤਾ ਤੇ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੁਖਦਾਈ ਘਟਨਾ ਬਾਰੇ ਪਿੰਡ ਦੇ ਸਰਪੰਚ ਬਾਲਕ ਰਾਮ ਨੇ ਦੱਸਿਆ ਕਿ ਦੋਵੇਂ ਬੱਚੇ ਗਰੀਬ ਪਰਿਵਾਰ ਨਾਲ ਸਬੰਧਤ ਸਨ ਤੇ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਉਨ੍ਹਾਂ ਦੀ ਵਿਧਵਾ ਮਾਂ ਦਾ ਦੋਵੇਂ ਬੱਚੇ ਹੀ ਸਹਾਰਾ ਸਨ, ਇਸ ਲਈ ਸਰਕਾਰ ਇਸ ਪਰਿਵਾਰ ਦੀ ਆਰਥਿਕ ਮਦਦ ਕਰੇ।

ਜਾਂਚ ਅਧਿਕਾਰੀ ਸਰਵਜੀਤ ਸਿੰਘ ਅਨੁਸਾਰ ਪਰਿਵਾਰ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ