ਹੁਣ ਪੁਲਿਸ ਮਹਿਕਮੇ ‘ਚ ਨਹੀਂ ਚੱਲੇਗਾ Hair Style, ਮਹਿਲਾ ਪੁਲਿਸ ਮੁਲਾਜ਼ਮਾਂ ਲਈ ਹੁਸ਼ਿਆਰਪੁਰ ਦੀ SSP ਦਾ ਫਰਮਾਨ- ‘ਸਿੰਪਲ ਹੇਅਰ ਸਟਾਈਲ ਬਣਾ ਕੇ ਆਓ, ਨਹੀਂ ਤਾਂ ਹੋਵੇਗੀ ਕਾਰਵਾਈ

0
1488

ਹੁਸ਼ਿਆਰਪੁਰ | ਪੁਲਿਸ ‘ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੂੰ ਹੁਣ ਹੇਅਰ ਸਟਾਈਲ ਬਣਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਸੰਬੰਧੀ ਇਕ ਆਦੇਸ਼ ਪੱਤਰ ‘ਚ ਐੱਸਐੱਸਪੀ ਅਮਨੀਤ ਕੌਂਡਲ ਨੇ ਜ਼ਿਲ੍ਹੇ ‘ਚ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤਾ ਹੈ।

ਪੱਤਰ ‘ਚ ਕਿਹਾ ਗਿਆ ਹੈ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵਰਦੀ ਦੇ ਡੈਕੋਰਮ ਨੂੰ ਧਿਆਨ ਵਿੱਚ ਰੱਖਦਿਆਂ ਵਾਲ਼ਾਂ ਦਾ ਜੂੜਾ ਬਣਾ ਕੇ ਹੀ ਡਿਊਟੀ ‘ਤੇ ਹਾਜ਼ਰ ਹੋਣਾ ਪਵੇਗਾ। SSP ਹੁਸ਼ਿਆਰਪੁਰ ਦੇ ਇਸ ਫਰਮਾਨ ਨਾਲ ਮਹਿਲਾ ਮੁਲਾਜ਼ਮ ਹੈਰਾਨ ਹਨ।

ਵਰਦੀ ਦੇ ਨਾਲ ਕੋਈ ਹੇਅਰ ਸਟਾਈਲ ਨਹੀਂ ਚੱਲੇਗਾ। ਮਹਿਲਾ ਮੁਲਾਜ਼ਮਾਂ ਨੂੰ ਜੂੜਾ ਤੇ ਜੂੜੇ ਉੱਪਰ ਕਾਲੇ ਰੰਗ ਦੀ ਜਾਲੀ ਪਾਉਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਹੁਕਮ ‘ਚ ਇਹ ਵੀ ਲਿਖਿਆ ਹੈ ਕਿ ਜੇਕਰ ਕੋਈ ਔਰਤ ਮੁਲਾਜ਼ਮ ਇਸ ਹੁਕਮ ਨੂੰ ਭੰਗ ਕਰਦੀ ਪਾਈ ਗਈ ਤਾਂ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਹੋਵੇਗੀ।

28 ਤਰੀਕ ਨੂੰ ਜਾਰੀ ਇਕ ਪੱਤਰ ਨੰਬਰ 57434/78 ‘ਚ ਉਨ੍ਹਾਂ ਇਹ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਮਹਿਲਾ ਪੁਲਿਸ ਮੁਲਾਜ਼ਮ ਕਿਸੇ ਵੀ ਢੰਗ ਨਾਲ ਆਪਣੇ ਵਾਲ਼ ਬਣਾ ਕੇ ਡਿਊਟੀ ‘ਤੇ ਮੌਜੂਦ ਹੁੰਦੀਆਂ ਸਨ। ਇਸ ‘ਤੇ ਐੱਸਐੱਸਪੀ ਹੁਸ਼ਿਆਰਪੁਰ ਅਮਨੀਤ ਕੌਂਡਲ ਨੇ ਸਖ਼ਤ ਨੋਟਿਸ ਲੈਂਦਿਆਂ ਵਰਦੀ ਦੇ ਡੈਕੋਰਮ ਨੂੰ ਧਿਆਨ ‘ਚ ਰੱਖਣ ਲਈ ਔਰਤਾਂ ਨੂੰ ਹੁਕਮ ਜਾਰੀ ਕੀਤਾ ਹੈ।

ਵਰਦੀ ਦੀ ਪਛਾਣ ਵੱਖਰੀ ਹੋਣੀ ਚਾਹੀਦੀ ਹੈ ਤੇ ਵਰਦੀ ਪਾਉਣ ਵਾਲੇ ਨੂੰ ਅਨੁਸ਼ਾਸਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਮਹਿਲਾ ਮੁਲਾਜ਼ਮਾਂ ਦਾ ਜੂੜਾ ਬਣਾਉਣਾ ਅਨੁਸ਼ਾਸਨ ‘ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਾਲ਼ਾਂ ਦੇ ਅਲੱਗ-ਅਲੱਗ ਸਟਾਈਲ ਡਿਊਟੀ ਦੌਰਾਨ ਬਰਦਾਸ਼ਤ ਨਹੀਂ ਕੀਤੇ ਜਾਣਗੇ। ਹੁਕਮ ਨਾ ਮੰਨਣ ‘ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)