ਹੁਸ਼ਿਆਰਪੁਰ : ਟਰੱਕ ਦੀ ਲਪੇਟ ‘ਚ ਆਉਣ ਨਾਲ ਮਾਂ-ਧੀ ਦੀ ਹੋਈ ਮੌਤ, ਦੂਜੀ ਬੱਚੀ ਗੰਭੀਰ ਜ਼ਖਮੀ

0
288

ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਰੇਲਵੇ ਫਾਟਕ ਨੇੜੇ ਇਕ ਹਾਦਸੇ ਵਿਚ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਰੇਹੜੀ ’ਤੇ ਜਾ ਰਹੀ ਔਰਤ ਅਤੇ ਉਸ ਦੀ ਇਕ ਸਾਲ ਦੀ ਧੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਵਾਲ-ਵਾਲ ਬਚ ਗਿਆ ਅਤੇ ਦੂਜੀ ਬੇਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਪਲਟੂ ਸਾਹਨੀ ਨਿਵਾਸੀ ਭੀਮ ਨਗਰ ਮੂਲ ਨਿਵਾਸੀ ਬਿਹਾਰ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਕਰੀਬ 3 ਸਾਲ ਪਹਿਲਾਂ ਹੁਸ਼ਿਆਰਪੁਰ ਆਇਆ ਸੀ। ਮੰਗਲਵਾਰ ਰਾਤ ਕਰੀਬ 8 ਵਜੇ ਭੀਮ ਨਗਰ ਤੋਂ ਕੰਮ ’ਤੇ ਜਾਣ ਲਈ ਪੈਂਡਲ ਵਾਲੀ ਰੇਹੜੀ ਲੈ ਕੇ ਨਿਕਲਿਆ ਸੀ।

ਉਸ ਦੀ ਪਤਨੀ ਅਤੇ ਦੋਵੇਂ ਬੇਟੀਆਂ ਵੀ ਉਸ ਨਾਲ ਰੇਹੜੀ ਉੱਤੇ ਸਵਾਰ ਸਨ। ਜਦੋਂ ਉਹ ਰੇਲਵੇ ਕਰਾਸਿੰਗ ਦੇ ਨੇੜੇ ਪੁੱਜੇ ਤਾਂ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਉਸ ਦੀ ਪਤਨੀ ਰਿੰਕੂ ਦੇਵੀ (40) ਅਤੇ ਛੋਟੀ ਧੀ ਕਾਮਨੀ, ਜੋਕਿ ਸਿਰਫ਼ ਇਕ ਸਾਲ ਦੀ ਸੀ, ਦੀ ਮੌਤ ਹੋ ਗਈ ਅਤੇ ਵੱਡੀ ਧੀ ਸੋਨਾਲੀ ਦੀ ਲੱਤ ਟੁੱਟ ਗਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)