ਹੁਸ਼ਿਆਰਪੁਰ : ਫੈਸ਼ਨ ਸਟੋਰ ਦੇ ਮਾਲਕ ਦੀ ਗੁੰਡਾਗਰਦੀ, ਪਹਿਲਾਂ ਕੀਤੇ ਹਵਾਈ ਫਾਇਰ, ਗੋਲੀ ਨਾ ਲੱਗੀ ਤਾਂ ਸਿਰ ਪਾੜ ਦਿੱਤਾ

0
1395

ਹੁਸ਼ਿਆਰਪੁਰ (ਅਮਰੀਕ ਕੁਮਾਰ) | ਹੁਸ਼ਿਆਰਪੁਰ ਦੇ ਮੁਹੱਲਾ ਕੱਚਾ ਟੋਬਾ ਦੇ ਐੱਨਆਰਆਈ ਫੈਸ਼ਨ ਸਟੋਰ ਦੇ ਮਾਲਕ ਤੇ ਉਸ ਦੇ ਗੁਆਂਢੀ ਵਿਚਕਾਰ ਹੋਏ ਝਗੜੇ ‘ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜ਼ਖਮੀ ਮੁਨੀਸ਼ ਭੱਲਾ ਨੇ ਦੱਸਿਆ ਕਿ ਐੱਨਆਰਆਈ ਫੈਸ਼ਨ ਸਟੋਰ ਦੇ ਮਾਲਕ ਨੇ ਗਲੀ ‘ਚ ਬਿਨਾਂ ਕਿਸੇ ਦੀ ਆਗਿਆ ਤੋਂ ਗਾਰਡਰ ਲਗਾਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਉਣ-ਜਾਣ ‘ਚ ਦਿੱਕਤਾਂ ਆ ਰਹੀਆਂ ਸਨ ਤੇ ਉਨ੍ਹਾਂ ਨੇ ਇਹ ਗਾਰਡਰ ਪੁੱਟ ਦਿੱਤਾ ਸੀ ਤੇ ਹੁਣ ਇਨ੍ਹਾਂ ਵੱਲੋਂ ਦੁਬਾਰਾ ਗਾਰਡਰ ਲਗਾਇਆ ਜਾ ਰਿਹਾ ਸੀ ਤੇ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸਟੋਰ ਦੇ ਮਾਲਕ ਨੇ ਆਪਣੇ ਕਰਿੰਦਿਆਂ ਨਾਲ ਮਿਲ ਕੇ ਉਸ ਉਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ, ਸਟੋਰ ਮਾਲਕ ਦੇ ਭਰਾ ਨੇ ਹਵਾ ‘ਚ ਪਿਸਤੌਲ ਲਹਿਰਾ ਕੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਫਾਇਰ ਮਿਸ ਹੋ ਗਏ ਤਾਂ ਪਿਸਤੌਲ ਮਾਰ ਕੇ ਉਸ ਦਾ ਸਿਰ ਪਾੜ ਦਿੱਤਾ।

ਦੂਜੇ ਪਾਸੇ ਫੈਸ਼ਨ ਸਟੋਰ ਦੇ ਮਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਬਿਲਡਿੰਗ ਬਣਾਈ ਜਾ ਰਹੀ ਹੈ ਤੇ ਜਦੋਂ ਗੱਡੀਆਂ ਲੰਘਦੀਆਂ ਹਨ ਤਾਂ ਉਨ੍ਹਾਂ ਦੀਆਂ ਕੰਧਾਂ ਖਰਾਬ ਹੁੰਦੀਆਂ ਹਨ ਤੇ ਕਈ ਵਾਰ ਉਨ੍ਹਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਨੀਸ਼ ਭੱਲਾ ਨੇ ਆਪਣਾ ਸਿਰ ਖੁਦ ਪਾੜਿਆ ਹੈ ਤੇ ਕੋਈ ਵੀ ਫਾਇਰ ਨਹੀਂ ਹੋਇਆ।

ਇਸ ਸਬੰਧੀ ਜਦੋਂ ਮੌਕੇ ‘ਤੇ ਪਹੁੰਚੇ ਏਐੱਸਆਈ ਨਾਨਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ