ਹੁਸਿ਼ਆਰਪੁਰ : ਦਿਨਦਿਹਾੜੇ ਟਰਾਂਸਪੋਰਟਰ ਦੇ ਘਰ ਹੋਈ ਚੋਰੀ, ਪੁਲਿਸ ਵੱਲੋਂ 1 ਮਹਿਲਾ ਸਣੇ 5 ਕਾਬੂ

0
3609

ਹੁਸਿ਼ਆਰਪੁਰ (ਅਮਰੀਕ ਸਿੰਘ) | ਹੁਸ਼ਿਆਰਪੁਰ ਦੇ ਮੁਹੱਲਾ ਜੈਡ ਇਨਕਲੇਵ ‘ਚ ਰਹਿੰਦੇ ਕੁਲਵੰਤ ਸਿੰਘ ਨਾਂ ਦੇ ਟਰਾਂਸਪੋਰਟਰ ਦੇ ਘਰ ਅਣਪਛਾਤੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਜਾਂਚ ਦੌਰਾਨ ਪੁਲਿਸ ਨੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਮਹਿਲਾ ਸਮੇਤ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ‘ਚ ਮਾਮਲੇ ਦਰਜ ਨੇ ਉਕਤ ਚੋਰ ਆਪਣਾ ਨਾਂ ਬਦਲ ਕੇ ਪੁਲਿਸ ਨੂੰ ਵੀ ਗੁੰਮਰਾਹ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁਖ ਸਰਗਣਾ ਹਾਲੇ ਫਰਾਰ ਹੈ ਜਿਸਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਸਐਸਪੀ ਧਰੁਮਨ ਐਚ ਨਿੰਬਲੇ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਦੋਸ਼ੀਆਂ ਤੋਂ ਚੋਰੀ ਦੇ 18 ਤੋਲੇ ਗਹਿਣਾ, 95 ਹਜ਼ਾਰ ਰੁਪਏ, ਤੇਜ਼ਧਾਰ ਹਥਿਆਰ ਸਣੇ ਹੋਰ ਵੀ ਸਾਮਾਨ ਬਰਾਮਦ ਕੀਤਾ ਗਿਆ ਹੈ।

ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਚੋਰਾਂ ਵਲੋਂ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਦੀ ਗੱਲ ਮੰਨੀ ਗਈ ਹੈ।

ਵੇਖੋ ਵੀਡੀਓ