ਹੁਸ਼ਿਆਰਪੁਰ : ਆੜ੍ਹਤੀ ਨੂੰ ਕਾਰ ਸਣੇ ਕੀਤਾ ਅਗਵਾ, 2 ਕਰੋੜ ਦੀ ਮੰਗੀ ਫਿਰੌਤੀ, ਸਵੇਰੇ ਪੌਣੇ 5 ਵਜੇ ਦਿੱਤਾ ਘਟਨਾ ਨੂੰ ਅੰਜਾਮ

0
1421

ਹੁਸ਼ਿਆਰਪੁਰ | ਹੁਸ਼ਿਆਰਪੁਰ ਦੀ ਰਹਿਮਤ ਸਬਜ਼ੀ ਮੰਡੀ ‘ਚ ਰਾਜਨ ਨਾਂ ਦੇ ਨੌਜਵਾਨ ਆੜ੍ਹਤੀ ਨੂੰ ਕੁਝ ਨਕਾਬਪੋਸ਼ਾਂ ਨੇ ਅਗਵਾ ਕਰ ਲਿਆ। ਘਟਨਾ ਤੜਕੇ ਕਰੀਬ ਪੌਣੇ 5 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਇਹ ਆੜ੍ਹਤੀ ਆਪਣੀ ਦੁਕਾਨ ‘ਤੇ ਆਇਆ।

ਇਸ ਦੌਰਾਨ ਪਹਿਲਾਂ ਤੋਂ ਹੀ ਤਿਆਰੀ ‘ਚ ਬੈਠੇ ਅਗਵਾਕਾਰਾਂ ਨੇ ਰਾਜਨ ਦੀ ਕਾਰ ਰੋਕ ਲਿਆ ਤੇ ਉਸ ਨੂੰ ਕਾਰ ‘ਚੋਂ ਉਤਾਰ ਲਿਆ, ਨਾਲ ਹੀ ਉਸ ਦੀ ਕਾਰ ਵੀ ਆਪਣੇ ਨਾਲ ਲੈ ਗਏ। ਘਟਨਾ ਤੋਂ ਬਾਅਦ ਸਬਜ਼ੀ ਮੰਡੀ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਮਾਮਲਾ ਸਾਫ ਨਹੀਂ ਹੋਇਆ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)