ਹੁਸ਼ਿਆਰਪੁਰ : ਨਾਜਾਇਜ਼ ਸਬੰਧਾਂ ਦੇ ਚਲਦਿਆਂ 25 ਸਾਲਾ ਵਿਆਹੁਤਾ ਦਾ ਗੁਆਂਢੀ ਮੁੰਡੇ ਵਲੋਂ ਕਤਲ

0
1482

ਹੁਸ਼ਿਆਰਪੁਰ| ਹੁਸ਼ਿਆਰਪੁਰ ਵਿਚ ਦਿਨ-ਦਿਹਾੜੇ ਮਹਿਲਾ ਦਾ ਕਤਲ  ਹੋਣ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਗੁਆਂਢ ਵਿਚ ਰਹਿੰਦੇ ਮੁੰਡੇ ਨੇ ਅੰਜਾਮ ਦਿੱਤਾ ਹੈ। ਮੁੰਡੇ ਨੇ ਵਿਆਹੁਤਾ ਨੂੰ ਮਾਰ ਕੇ ਪੇਟੀ ਦੇ ਵਿਚ ਬੰਦ ਕਰ ਦਿੱਤਾ ਗਿਆ। ਮ੍ਰਿਤਕ ਵਿਆਹੁਤਾ 2 ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਕਾਤਲ ਦੇ ਭਰਾ ਨੇ ਹੀ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।

ਇਹ ਘਟਨਾ ਟਾਂਡਾ ਦੇ ਪਿੰਡ ਬੋਦਲ ਕੋਟਲੀ ਦੀ ਦੱਸੀ ਜਾ ਰਹੀ ਹੈ। ਕਾਤਲ ਦੇ ਭਰਾ ਨੇ ਦੱਸਿਆ ਕਿ ਉਸਨੇ ਵੀ ਚੀਕਾਂ ਦੀਆਂ ਆਵਾਜਾਂ ਸੁਣੀਆਂ ਪਰ ਉਸਨੇ ਸੋਚਿਆ ਕਿ ਵੈਸੇ ਹੀ ਕੋਈ ਲੜ ਰਿਹਾ ਹੋਵੇਗਾ। ਕਾਤਲ ਦੇ ਭਰਾ ਨੇ ਦੱਸਿਆ ਕਿ ਕਾਤਲ ਦੇ ਮ੍ਰਿਤਕਾ ਨਾਲ ਸਬੰਧ ਸਨ। ਕਾਤਲ ਜਾਣ ਵੇਲੇ ਮ੍ਰਿਤਕਾ ਦਾ ਮੋਬਾਈਲ ਵੀ ਨਾਲ ਹੀ ਲੈ ਗਿਆ।