ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਸੂਹਾ ਦੇ ਪਿੰਡ ਸਹੌੜਾ ਕੰਡੀ ਦੇ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਅੱਜ ਸਵੇਰੇ ਨਹਿਰ ਵਿਚ ਨਹਾਉਣ ਗਏ ਸਨ, ਜਿਸ ਦੌਰਾਨ ਇਹ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਅਵੀ (18 ਸਾਲ) ਅਤੇ ਨਿਖਿਲ (19 ਸਾਲ) ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਪਿੰਡ ਵਾਸੀ ਤੁਰੰਤ ਦੋਵੇਂ ਨੌਜਵਾਨਾਂ ਨੂੰ ਮੁਕੇਰੀਆਂ ਦੇ ਸਵਾਮੀ ਪ੍ਰੇਮਾਨੰਦ ਮੱਕੜ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਅਕਸਰ ਨਹਿਰ ਵਿਚ ਨਹਾਉਣ ਜਾਂਦੇ ਰਹਿੰਦੇ ਸਨ। ਮ੍ਰਿਤਕਾਂ ਦੇ ਪਰਿਵਾਰਾਂ ਵਿਚ ਸੋਗ ਦੀ ਲਹਿਰ ਹੈ।
