ਹੁਸ਼ਿਆਰਪੁਰ : 2 ਟਰੱਕਾਂ ਦੀ ਭਿਆਨਕ ਟੱਕਰ ‘ਚ 1 ਡਰਾਈਵਰ ਦੀ ਦਰਦਨਾਕ ਮੌਤ

0
1087

ਗੜ੍ਹਸ਼ੰਕਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣ ਆਈ ਹੈ। ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਬੀਤੀ ਰਾਤ 2 ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਇਕ ਟਰੱਕ ਚਾਲਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਬੀਤੀ ਰਾਤ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਸੀਮੈਂਟ ਲੈਣ ਜਾ ਰਿਹਾ ਸੀ। ਜਦੋਂ ਪਿੰਡ ਗੋਗੋਂ ਵਿਖੇ ਪਹੁੰਚਿਆ ਤਾਂ ਇਸ ਟਰੱਕ ਦੀ ਟੱਕਰ ਸਾਹਮਣੇ ਤੋਂ ਭਾਰੀ ਵਜ਼ਨ ਵਾਲੇ ਗਾਰਡਰ ਲੈ ਕੇ ਆ ਰਹੇ ਟਰੱਕ ਨਾਲ ਹੋ ਗਈ।

ਟਕਰਾਉਣ ਨਾਲ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿਚ ਟਰੱਕ ਚਾਲਕ ਨੌਜਵਾਨ ਜਗਿੰਦਰ ਸਿੰਘ 22 ਸਾਲ ਪੁੱਤਰ ਗੁਰਮੇਲ ਸਿੰਘ ਵਾਸੀ ਨਵਾਲਾ (ਪਠਾਨਕੋਟ) ਦੀ ਮੌਤ ਹੋ ਗਈ। ਸੜਕ ਵਿਚਕਾਰ ਵਾਪਰੇ ਹਾਦਸੇ ਕਾਰਨ ਕੁਝ ਘੰਟਿਆਂ ਲਈ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਏ.ਐਸ.ਆਈ. ਓਂਕਾਰ ਸਿੰਘ ਵਲੋਂ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ


(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ