ਭਿਆਨਕ ਸੜਕ ਹਾਦਸਾ ! ਵਿਆਹ ਕਰਵਾ ਕੇ ਜਾ ਰਹੇ ਲਾੜਾ-ਲਾੜੀ ਸਣੇ 7 ਜਣਿਆਂ ਦੀ ਦਰਦਨਾਕ ਮੌਤ

0
516

ਉਤਰ ਪ੍ਰੇਦਸ਼, 16 ਨਵੰਬਰ | ਬਿਜਨੌਰ ਵਿਚ ਝਾਰਖੰਡ ਵਿਚ ਇੱਕ ਵਿਆਹ ਤੋਂ ਪਰਤ ਰਹੇ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ 2 ਵਜੇ ਨੈਸ਼ਨਲ ਹਾਈਵੇ-74 ‘ਤੇ ਵਾਪਰਿਆ।

ਪਰਿਵਾਰ ਝਾਰਖੰਡ ਤੋਂ ਆ ਰਹੀ ਰੇਲ ਗੱਡੀ ਰਾਹੀਂ ਵਾਪਸ ਆ ਰਿਹਾ ਸੀ। ਸਾਰੇ ਲੋਕ ਮੁਰਾਦਾਬਾਦ ਸਟੇਸ਼ਨ ‘ਤੇ ਉਤਰੇ ਅਤੇ ਉਥੋਂ ਆਟੋ ‘ਚ ਬਿਜਨੌਰ ਦੇ ਧਾਮਪੁਰ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਨੇ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਆਟੋ ਸੜਕ ਕਿਨਾਰੇ ਖਾਈ ਵਿਚ ਡਿੱਗ ਗਿਆ। ਹਾਦਸੇ ਵਾਲੀ ਥਾਂ ਤੋਂ ਲਾੜੇ ਦਾ ਘਰ ਮਹਿਜ਼ 5 ਕਿਲੋਮੀਟਰ ਦੂਰ ਹੈ। ਐਸਪੀ ਅਭਿਸ਼ੇਕ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ।

ਬਿਜਨੌਰ ਦੇ ਤਿਬੜੀ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਆਪਣੇ ਬੇਟੇ ਵਿਸ਼ਾਲ ਦੇ ਵਿਆਹ ਲਈ ਝਾਰਖੰਡ ਗਿਆ ਸੀ। ਵਿਆਹ 14 ਨਵੰਬਰ ਨੂੰ ਸੀ। ਵਿਆਹ ਤੋਂ ਬਾਅਦ ਸ਼ੁੱਕਰਵਾਰ ਨੂੰ ਉਹ ਪਰਿਵਾਰ ਨਾਲ ਪਿੰਡ ਪਰਤ ਰਿਹਾ ਸੀ। ਉਸ ਦੇ ਨਾਲ ਵਿਸ਼ਾਲ, ਉਸ ਦੀ ਪਤਨੀ ਖੁਸ਼ੀ, ਚਾਚੀ ਰੂਬੀ, ਚਾਚਾ ਮੁਮਤਾਜ਼, ਚਚੇਰੀ ਭੈਣ ਬੁਸ਼ਰਾ ਅਤੇ ਦੋ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।

ਹਾਦਸੇ ਵਿਚ ਖੁਰਸ਼ੀਦ (65), ਵਿਸ਼ਾਲ (25), ਖੁਸ਼ੀ (22), ਮੁਮਤਾਜ਼ (45), ਰੂਬੀ (42), ਬੁਸ਼ਰਾ (10) ਅਤੇ ਆਟੋ ਚਾਲਕ ਅਜਾਬ ਦੀ ਮੌਤ ਹੋ ਗਈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)