ਖੰਨਾ ‘ਚ ਖ਼ੌਫਨਾਕ ਘਟਨਾ : 4 ਸਾਲ ਦੇ ਮਾਸੂਮ ਬੱਚੇ ਦੀ ਤਾਂਤਰਿਕ ਦੇ ਕਹਿਣ ‘ਤੇ ਪਿਓ ਨੇ ਦਿੱਤੀ ਬਲੀ

0
787
  • ਖੰਨਾ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਪ੍ਰਵਾਸੀ ਵਿਅਕਤੀ ਵੱਲੋਂ 4 ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇ ਦਿੱਤੀ ਗਈ। ਜਾਣਕਾਰੀ ਅਨੁਸਾਰ ਆਲੋੜ ਇਲਾਕੇ ‘ਚ ਇਕ ਪ੍ਰਵਾਸੀ ਵਿਅਕਤੀ ਦੇ 3 ਬੱਚੇ ਸੁੱਤੇ ਹੋਏ ਸਨ। ਇਨ੍ਹਾਂ ਵਿਚੋਂ 4 ਸਾਲ ਦੇ ਇਕ ਬੱਚੇ ਨੂੰ ਪ੍ਰਵਾਸੀ ਵਿਅਕਤੀ ਨੇ ਹੀ ਚੁੱਕ ਲਿਆ ਤੇ ਖਾਲੀ ਪਲਾਟ ‘ਚ ਜਾ ਕੇ ਉਸ ਦੀ ਬਲੀ ਦੇ ਦਿੱਤੀ।

  • ਇਸ ਗੱਲ ਦਾ ਜਦੋਂ ਰੌਲਾ ਪਿਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵੱਲੋਂ ਕਿਸੇ ਤਾਂਤਰਿਕ ਦੇ ਕਹਿਣ ‘ਤੇ ਬੱਚੇ ਦੀ ਬਲੀ ਦਿੱਤੀ ਗਈ। ਐਸਐਸਪੀ ਖੰਨਾ ਵੱਲੋਂ ਇਸ ਸਬੰਧੀ ਕੁਝ ਸਮੇਂ ਤਕ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।