ਹੁਸ਼ਿਆਰਪੁਰ ‘ਚ ਖੌਫਨਾਕ ਵਾਰਦਾਤ ! ਲੁਟੇਰਿਆਂ ਵਲੋਂ ਪਰਸ ਖੋਹਣ ਕਾਰਨ ਸਕੂਟਰੀ ਟਰਾਲੀ ਨਾਲ ਟਕਰਾਈ, 2 ਬੱਚਿਆਂ ਦੀ ਮੌਤ

0
1105

ਹੁਸ਼ਿਆਰਪੁਰ | ਟਾਂਡਾ ‘ਚ ਅੱਜ ਦੇਰ ਸ਼ਾਮ ਇੱਕ ਲੁੱਟ ਦੀ ਵੱਡੀ ਵਾਰਦਾਤ ਦੌਰਾਨ ਹੋਈ ਸੜਕ ਦੁਰਘਟਨਾ ‘ਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ । ਇਹ ਘਟਨਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਵੇਲੇ ਵਾਪਰੀ ਜਦੋਂ ਇੱਕ ਔਰਤ ਪ੍ਰਭਜੀਤ ਕੌਰ ਆਪਣੇ 2 ਬੱਚਿਆਂ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਆ ਰਹੀ ਸੀ ਕਿ ਪਿਛੇ ਤੋਂ ਆ ਰਹੇ 2 ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਉਕਤ ਔਰਤ ਕੋਲੋਂ ਪਰਸ ਖੋਹਿਆ ਗਿਆ।

ਜਿਸ ਮਗਰੋਂ ਔਰਤ ਦੀ ਸਕੂਟਰੀ ਅੱਗੇ ਜਾ ਰਹੀ ਟਰੈਕਟਰ-ਟਰਾਲੀ ‘ਚ ਜਾ ਟਕਰਾਈ, ਜਿਸ ਕਾਰਨ ਪਿੱਛੇ ਬੈਠੇ ਬੱਚੇ ਗੁਰਭੇਜ ਸਿੰਘ ਉਮਰ 6 ਸਾਲ ਤੇ ਗਗਨਦੀਪ ਕੌਰ 21 ਸਾਲ ਦੀ ਮੌਕੇ ‘ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਲਾਸ਼ਾਂ ਨੂੰ ਟਾਂਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾ. ਲਵਪ੍ਰੀਤ ਨੇ ਦੋਵਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।

ਇਸ ਲੁੱਟ ਦੀ ਵਾਰਦਾਤ ਦਾ ਪਤਾ ਚਲਦਿਆਂ ਡੀਐਸਪੀ ਟਾਂਡਾ ਕੁਲਵੰਤ ਸਿੰਘ ਤੇ ਐਸਐਚੳ ਟਾਂਡਾ ਮਲਕੀਅਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਲੁਟੇਰਿਆਂ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ।