ਮੋਗਾ ‘ਚ ਭਿਆਨਕ ਹਾਦਸਾ, ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ, ਪਤੀ-ਪਤਨੀ ਦੀ ਦਰਦਨਾਕ ਮੌਤ

0
25638

ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ ‘ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।

ਮੋਗਾ ਦੇ ਜੀਰਾ ਰੋਡ ‘ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ। ਪਿੰਡ ਭਿੰਡਰ ਦਾ ਰਹਿਣ ਵਾਲਾ ਅਵਤਾਰ ਸਿੰਘ ਆਪਣੀ ਪਤਨੀ ਦੇ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਸਹੁਰੇ ਤੋਂ ਵਾਪਿਸ ਆਪਣੇ ਘਰ ਪਰਤ ਰਿਹਾ ਸੀ।

ਰਸਤੇ ‘ਚ ਨਾੜ ਨੂੰ ਅੱਗ ਲਾਈ ਹੋਈ ਸੀ ਜਿਸ ਕਾਰਨ ਧੁੰਆ ਫੈਲ ਗਿਆ। ਅਵਤਾਰ ਸਿੰਘ ਨੂੰ ਧੁੰਏ ਕਾਰਨ ਟਰੱਕ ਨਹੀਂ ਦਿਸਿਆ ਅਤੇ ਟੱਕਰ ਹੋ ਗਈ। ਦੋਹਾਂ ਪਤੀ-ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਅਵਤਾਰ ਸਿੰਘ ਦੀ ਪਤਨੀ ਨੇ 10-15 ਦਿਨ ਬਾਅਦ ਹੀ ਬੱਚੇ ਨੂੰ ਜਨਮ ਦੇਣਾ ਸੀ।

ਟਰੱਕ ਕਾਫੀ ਦੂਰ ਤੱਕ ਦੋਹਾਂ ਨੂੰ ਘੜੀਸਦਾ ਲੈ ਗਿਆ। ਦੋਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਨੌਜਵਾਨ ਪਤੀ-ਪਤਨੀ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।