ਪਟਿਆਲਾ ‘ਚ ਗੁੰਡਾਗਰਦੀ : DJ ਵਜਾਉਣ ਨੂੰ ਲੈ ਕੇ ਹੋਇਆ ਵਿਵਾਦ, 2 ਭਰਾਵਾਂ ‘ਤੇ ਕਿਰਚ ਨਾਲ ਹਮਲਾ, ਕੱਟੀਆਂ ਉਂਗਲਾਂ, ਤੋੜਿਆ ਦੰਦ

0
757

ਪਟਿਆਲਾ | ਪਿੰਡ ਰਾਮਪੁਰ ‘ਚ ਚੱਲ ਰਹੀ ਵਿਆਹ ਦੀ ਪਾਰਟੀ ‘ਚ ਡੀਜੇ ‘ਤੇ ਗੀਤ ਵਜਾਉਣ ਨੂੰ ਲੈ ਕੇ ਪਿੰਡ ਦੇ 2 ਨੌਜਵਾਨਾਂ ‘ਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਆਰੋਪੀ ਪੱਖ ਉਥੋਂ ਚਲਾ ਗਿਆ।

ਰਾਤ 10:30 ਵਜੇ ਪਾਰਟੀ ਦੀ ਸਮਾਪਤੀ ਤੋਂ ਬਾਅਦ ਜਦੋਂ ਦੋਵੇਂ ਭਰਾ ਮੋਟਰਸਾਈਕਲ ‘ਤੇ ਘਰ ਜਾਣ ਲੱਗੇ ਤਾਂ ਆਰੋਪੀਆਂ ਨੇ ਉਨ੍ਹਾਂ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਬਚਾਅ ਵਿੱਚ ਆਏ ਸ਼ਿਕਾਇਤਕਰਤਾ ਦੀਆਂ ਉਂਗਲਾਂ ਕੱਟੀਆਂ ਗਈਆਂ ਤੇ ਇਕ ਦੰਦ ਟੁੱਟ ਗਿਆ।

ਉਸ ਦੇ ਛੋਟੇ ਭਰਾ ਦੇ ਪੇਟ ਵਿੱਚ ਹਮਲਾਵਰਾਂ ਨੇ 4 ਥਾਵਾਂ ’ਤੇ ਕਿਰਚ ਮਾਰੇ, ਜਿਸ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਂਚ ਵਿੱਚ ਜੁਟੀ ਪੁਲਿਸ ਨੇ ਜ਼ਖਮੀ ਗੁਰਪ੍ਰੀਤ ਦੇ ਬਿਆਨਾਂ ’ਤੇ ਇਕ ਔਰਤ ਤੇ ਉਸ ਦੇ 2 ਪੁੱਤਰਾਂ ਸਮੇਤ 4 ਆਰੋਪੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਪੀੜਤ ਗੁਰਪ੍ਰੀਤ ਨੇ ਦੱਸਿਆ ਕਿ ਹਰਜੀਤ, ਹਮਨੀਤ ਦੀ ਮਾਤਾ ਪਰਮਜੀਤ ਕੌਰ ਤੇ ਪਿੰਡ ਦਾ ਰਹਿਣ ਵਾਲਾ ਕੁਲਦੀਪ ਸਿੰਘ ਇਸ ਘਟਨਾ ਵਿੱਚ ਸ਼ਾਮਲ ਸਨ। ਆਰੋਪੀ ਹਰਜੀਤ ਨਸ਼ੇ ਕਰਦਾ ਹੈ। ਵਿਆਹ ‘ਚ ਉਹ ਪਹਿਲਾਂ ਵੀ ਕਈ ਲੋਕਾਂ ਨਾਲ ਝਗੜਾ ਕਰ ਚੁੱਕਾ ਸੀ।

ਥਾਣਾ ਘਨੌਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ 4 ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਆਰੋਪੀ ਫਰਾਰ ਹਨ। ਅਜੇ ਕੁੱਟਮਾਰ ਦੀ ਧਾਰਾ ਲਗਾਈ ਗਈ ਹੈ, ਮੈਡੀਕਲ ਰਿਪੋਰਟ ਤੋਂ ਬਾਅਦ ਧਾਰਾਵਾਂ ਵਧਾਈਆਂ ਜਾਣਗੀਆਂ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ