ਜਲੰਧਰ ਦੇ ਕਿਸ਼ਨਪੁਰਾ ਚੌਕ ‘ਚ ਗੁੰਡਾਗਰਦੀ, 8 ਹਮਲਾਵਰਾਂ ਦਾ ਸ਼ਰਾਬ ਦੇ ਠੇਕੇ ਦੇ ਕਰਿੰਦੇ ‘ਤੇ ਜਾਨਲੇਵਾ ਹਮਲਾ, ਪੁਲਿਸ ਦੇ ਸਾਹਮਣੇ ਆਰੋਪੀ ਫਰਾਰ

0
1699

ਜਲੰਧਰ. ਸ਼ਹਿਰ ਦੇ ਕਿਸ਼ਨਪੁਰਾ ਚੌਕ ਦੇ ਨੇੜੇ ਪੁਲਿਸ ਦੇ ਸਾਹਮਣੇ ਹੀ 8 ਹਮਲਾਵਰਾਂ ਨੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਨੌਜਵਾਨ ਵੀ ਜਖਮੀ ਹੋ ਗਿਆ। ਆਰੋਪਿਆਂ ਨੇ ਕਰਿੰਦੇ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਪੁਲਿਸ ਦੇ ਸਾਹਮਣੇ ਹੀ ਗੁੰਡਾਗਰਦੀ ਕਰਦੇ ਹੋਏ ਫਰਾਰ ਹੋ ਗਏ।

ਘਟਨਾ ਬੁਧਵਾਰ ਸ਼ਾਮ ਦੀ ਹੈ। ਕਿਸ਼ਨਪੁਰਾ ਦੇ ਵਸਨੀਕ ਨੌਜਵਾਨ ਪੀਯੂਸ਼ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਨ ਸ਼ਰਮਾ ਦੇ ਨਾਲ ਕਾਲਾ ਬਕਰਾ ਤੋਂ ਸ਼ਰਾਬ ਦੇ ਠੇਕੇ ਤੋਂ ਹੁੰਦਾ ਹੋਇਆ ਕਿਸ਼ਨਪੁਰਾ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਕਿਸ਼ਨਪੁਰਾ ਚੌਕ ਤੋਂ ਥੋੜਾ ਹੀ ਦੂਰ ਪਿਛੋਂ ਇਕ ਗੱਡੀ ਵਿਚ ਸਵਾਰ ਹੋ ਕੇ ਆਏ 8 ਹਮਲਾਵਰਾਂ ਨੇ ਉਸ ਨਾਲ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨ੍ਹਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਉਸਨੂੰ ਜਖਮੀ ਕਰ ਦਿੱਤਾ। ਆਰੋਪ ਹੈ ਕਿ ਜਿਸ ਵੇਲੇ ਹਮਲਾ ਹੋਇਆ ਉਸ ਵੇਲੇ ਚੌਕ ਤੇ ਨਾਕਾ ਲੱਗਿਆ ਹੋਇਆ ਸੀ ਤੇ ਉੱਥੇ 4 ਪੁਲਿਸ ਮੁਲਾਜਮ ਤੈਨਾਤ ਸਨ।