ਜਲੰਧਰ ‘ਚ ਗੁੰਡਾਗਰਦੀ, ਲੜਕੀ ਦੀ ਮਾਂ ਨੇ ਛੇੜਛਾੜ ਕਰਨ ਤੋਂ ਰੋਕਿਆ ਤਾਂ ਗੁਆਂਢੀਆਂ ਦੇ ਮੁੰਡੇ ਨੇ ਘਰ ਆ ਕੇ ਚਲਾਏ ਇੱਟਾਂ-ਰੋੜੇ, ਕੁੜੀ ਦੇ ਪਾੜੇ ਕੱਪੜੇ

0
764

ਜਲੰਧਰ | ਸੁੱਚੀ ਪਿੰਡ ‘ਚ ਕੁਝ ਗੁੰਡਿਆਂ ਨੇ ਇਕ ਲੜਕੀ ਦਾ ਰਸਤਾ ਰੋਕ ਕੇ ਉਸ ਨਾਲ ਛੇੜਛਾੜ ਕੀਤੀ। ਲੜਕੀ ਦੀ ਮਾਂ ਨੇ ਜਦੋਂ ਵਿਰੋਧ ਕੀਤਾ ਤਾਂ ਗੁੰਡਿਆਂ ਨੇ ਉਸ ਦੇ ਸਿਰ ‘ਤੇ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ।

ਇੰਨਾ ਹੀ ਨਹੀਂ, ਗੁਆਂਢੀਆਂ ਨੇ ਮਿਲ ਕੇ ਰੀਟਾ ਤੇ ਉਸ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਗੁਆਂਢੀ ਪਰਿਵਾਰ ਨੇ ਰੀਟਾ ਦੇ ਘਰ ’ਤੇ ਪਥਰਾਅ ਕਰ ਦਿੱਤਾ। ਦਰਵਾਜ਼ੇ ਅਤੇ ਖਿੜਕੀਆਂ ਦੇ ਤਾਲੇ ਟੁੱਟੇ ਹੋਏ ਸਨ।

ਜਾਣਕਾਰੀ ਦਿੰਦਿਆਂ ਰੀਟਾ ਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਗੁਆਂਢੀ ਹਰਜਿੰਦਰ ਸਿੰਘ ਤੇ ਮਨੀ ਰੋਕ ਕੇ ਤੰਗ-ਪ੍ਰੇਸ਼ਾਨ ਕਰਦੇ ਸਨ, ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਹਰਜਿੰਦਰ ਤੇ ਉਸ ਦੀ ਪਤਨੀ ਅਤੇ ਸਨੀ-ਮਨੀ ਨੇ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ।

ਰੀਟਾ ਨੇ ਦੱਸਿਆ ਕਿ ਬੇਟੀ ਦਾ ਰਸਤਾ ਰੋਕਿਆ ਗਿਆ ਤੇ ਉਸ ਦੇ ਕੱਪੜੇ ਵੀ ਪਾੜੇ ਗਏ। ਜਦੋਂ ਉਹ ਬੇਟੀ ਨੂੰ ਬਚਾਉਣ ਲਈ ਪਹੁੰਚੀ ਤਾਂ ਸਨੀ ਤੇ ਮਨੀ ਨੇ ਪੱਥਰ ਨਾਲ ਉਸ ਦਾ ਸਿਰ ਮਾੜ ਦਿੱਤਾ। ਘਟਨਾ ਦੀ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ