ਜਲੰਧਰ | ਬਸਤੀ ਖੇਤਰ ਦੇ ਰਹਿਣ ਵਾਲੇ 2 ਮੁੰਡਿਆਂ ਨੂੰ ਉਨ੍ਹਾਂ ਦੇ ਵਿਰੋਧੀਆਂ ਨੇ ਲਾਲ ਰਤਨ ਸਾਹਮਣੇ ਬੁਰੀ ਤਰ੍ਹਾਂ ਵੱਢ ਦਿੱਤਾ। ਦੋਹਾਂ ਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿੱਚ ਹੋਈ ਛੋਟੀ-ਮੋਟੀ ਲੜਾਈ ਤੋਂ ਬਾਅਦ 32 ਸਾਲ ਦਾ ਦਲਜੀਤ ਸਿੰਘ ਅਤੇ 33 ਸਾਲ ਦਾ ਅਜੇ ਬਾਬਾ ਐਮਐਲਆਰ ਕਟਵਾਉਣ ਸਿਵਿਲ ਹਸਪਤਾਲ ਜਾ ਰਹੇ ਸਨ। ਰਸਤੇ ਵਿੱਚ ਅੰਕਿਤ ਨਾਂ ਦੇ ਮੁੰਡੇ ਨੇ ਸਾਥੀਆਂ ਨਾਲ ਇਨ੍ਹਾਂ ਨੂੰ ਰੋਕਿਆ ਅਤੇ ਬੁਰੀ ਤਰ੍ਹਾਂ ਵੱਢ ਦਿੱਤਾ।
ਦੋਹਾਂ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ ਹੈ। ਸਿਰ ਵਿੱਚ ਕਾਫੀ ਸੱਟਾਂ ਲੱਗੀਆਂ ਹਨ। ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਥਾਣਾ ਚਾਰ ਦੀ ਪੁਲਿਸ ਪਹੁੰਚੀ ਅਤੇ ਮੌਕੇ ਉੱਤੋਂ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਪਰ ਕੁਝ ਨਹੀਂ ਮਿਲਿਆ।
ਥਾਣਾ ਨੰਬਰ 4 ਦੇ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਦੋਹਾਂ ਜਖਮੀਆਂ ਦੇ ਬਿਆਨ ਨਹੀਂ ਹੋ ਸਕੇ ਸਨ, ਬਿਆਨ ਤੋਂ ਬਾਅਦ ਅਸੀਂ ਬਣਦੀ ਕਾਰਵਾਈ ਕਰਾਂਗੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।