BREAKING NEWS : ਜਲੰਧਰ ਦੇ ਲਤੀਫਪੁਰਾ ‘ਚ ਤੋੜੇ ਮਕਾਨਾਂ ਨੂੰ ਬਣਾਏਗੀ ਮਾਨ ਸਰਕਾਰ – ਵਿਧਾਇਕ ਸ਼ੀਤਲ ਅੰਗੁਰਾਲ

0
1615

ਜਲੰਧਰ | ਲਤੀਫਪੁਰਾ ਵਿਚ ਤੋੜੇ ਮਕਾਨਾਂ ਨੂੰ ਦੁਬਾਰਾ ਮਾਨ ਸਰਕਾਰ ਬਣਾ ਕੇ ਦੇਵੇਗੀ। ਪ੍ਰੈਸ ਕਾਨਫਰੰਸ ਕਰਦਿਆਂ ਇਹ ਜਾਣਕਾਰੀ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਦਿੱਤੀ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਲਤੀਫਪੁਰਾ ਵਿਚ ਡਿਵੈਲਪਮੈਂਟ ਦੇ ਕੰਮ ਰੁਕਣ ਕਾਰਨ ਇਹ ਕੌੜਾ ਘੁਟ ਸਾਨੂੰ ਭਰਨਾ ਪਿਆ ਤੇ ਐਕਸ਼ਨ ਲੈਣਾ ਪਿਆ।

ਸਰਕਾਰੀ ਅਧਿਕਾਰੀ ਨੇ ਇਸ ਕਾਰਵਾਈ ਲਈ ਹੱਥ ਜੋੜ ਕੇ ਮੁਆਫੀ ਮੰਗੀ ਤੇ ਕਿਹਾ ਕਿ ਜੋ ਵੀ ਜ਼ਰੂਰਤਮੰਦ ਹੋਣਗੇ ਜਾਂ ਡਿਸਰਵ ਕਰਦੇ ਹੋਣਗੇ, ਉਨ੍ਹਾਂ ਨੂੰ 2 ਬੈੱਡਰੂਮ ਇਕ ਹਾਲ ਤੇ ਇਕ ਕਿਚਨ ਵਾਲਾ ਘਰ ਬਣਾ ਕੇ ਦੇਵਾਂਗੇ। ਸਾਡੀ ਮਾਫੀਆ ਨਾਲ ਲੜਾਈ ਜਾਰੀ ਰਹੇਗੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਅੰਦਰ ਬੇਘਰੇ ਰਹਿਣ ਨਹੀਂ ਦੇਣੇ।ਭਾਵੇਂ ਇੰਪਰੂਵਮੈਂਟ ਟਰੱਸਟ ਵਲੋਂ ਕਰੀਏ ਜਾਂ ਕਿਸੇ ਹੋਰ ਰਾਹੀਂ, ਪੰਜਾਬ ਵਿਚ ਜਿਨ੍ਹਾਂ ਕੋਲ ਜਗ੍ਹਾ ਕੋਈ ਨਹੀਂ ਹੈ, ਉਨ੍ਹਾਂ ਨੂੰ ਵੀ ਮਕਾਨ ਬਣਾ ਕੇ ਦੇਵੇਗੀ ਮਾਨ ਸਰਕਾਰ।