ਪੰਚਕੂਲਾ ਦੇ ਬਰਵਾਲਾ ‘ਚ ਸੜਕ ਹਾਦਸੇ ‘ਚ ਸਕੇ ਭੈਣ-ਭਰਾ ਦੀ ਮੌਤ, ਤਾਏ ਦਾ ਲੜਕਾ...

0
ਬਰਵਾਲਾ। ਬਤੌੜ ਰੋਡ ਉਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ ਇਨ੍ਹਾਂ ਦੇ ਤਾਏ ਦਾ ਮੁੰਡਾ ਗੰਭੀਰ ਜ਼ਖਮੀ...

ਲੁਧਿਆਣਾ ਪੁਲਸ ਨੇ ਮੱਧ ਪ੍ਰਦੇਸ਼ ਤੋਂ ਚਲਦੇ ਗਿਰੋਹ ਦਾ ਕੀਤਾ ਪਰਦਾਫਾਸ਼, 2 ਔਰਤਾਂ ਨੂੰ...

0
ਲੁਧਿਆਣਾ | ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੱਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ...

ਲੁਧਿਆਣਾ ‘ਚ ਚੋਰਾਂ ਦੇ ਹੌਂਸਲੇ ਬੁਲੰਦ, ਔਰਤ ਦੀ ਐਕਟਿਵਾ ਉਸ ਦੀ ਪਿੱਠ ਪਿੱਛੋਂ ਕੀਤੀ...

0
ਲੁਧਿਆਣਾ | ਇੱਕ ਔਰਤ ਦੀ ਐਕਟਿਵਾ ਉਸ ਦੀ ਪਿੱਠ ਪਿੱਛੋਂ ਚੋਰੀ ਹੋ ਗਿਆ। ਔਰਤ ਨੇ ਸਕੂਟਰੀ ਵਿੱਚ ਚਾਬੀ ਛੱਡ ਦਿੱਤੀ। ਘਰ ਦੇ ਬਾਹਰ ਪਰਿਵਾਰ...

ਜਲੰਧਰ ‘ਚ ਮਾਮੂਲੀ ਵਿਵਾਦ ਕਾਰਨ ਚਲੀਆਂ ਗੋਲੀਆਂ ; ਇਕ ਵਿਅਕਤੀ ਦੀ ਮੌਤ, ਬਜ਼ੁਰਗ ਮਹਿਲਾ...

0
ਜਲੰਧਰ| ਥਾਣਾ ਰਾਮਾਮੰਡੀ ਅਧੀਨ ਪੈਂਦੇ ਸਤਨਾਮਪੁਰਾ (ਗੁਰੂਨਾਨਕਪੁਰਾ) ਵਿੱਚ ਗੋਲੀਆਂ ਚਲਣ ਕਾਰਨ ਦੇਰ ਰਾਤ ਦਹਿਸ਼ਤ ਫੈਲ ਗਈ। ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ,...

1200 ਕਰੋੜ ਦਾ ਸਿੰਚਾਈ ਘੁਟਾਲਾ : ਵੱਡੀ ਕਾਰਵਾਈ ਦੀ ਤਿਆਰੀ ‘ਚ ਵਿਜੀਲੈਂਸ, ਸਾਬਕਾ ਮੰਤਰੀ...

0
ਲੁਧਿਆਣਾ | ਪੰਜਾਬ ਦੇ 1200 ਕਰੋੜ ਦੇ ਸਿੰਚਾਈ ਘੁਟਾਲੇ ਵਿੱਚ ਵੱਡੀ ਕਾਰਵਾਈ ਦੀ ਤਿਆਰੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਅੱਜ ਸਾਬਕਾ ਮੰਤਰੀ ਤੇ ਅਕਾਲੀ ਆਗੂ...

ਲੁਧਿਆਣਾ ਟੈਂਡਰ ਘਪਲਾ : ਸਾਬਕਾ ਮੰਤਰੀ ਆਸ਼ੂ ਨੂੰ ਸਜ਼ਾ ਦਿਵਾਉਣ ਲਈ ਵਿਜੀਲੈਂਸ ਤਿਆਰ, 80...

0
ਲੁਧਿਆਣਾ | ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਅਦਾਲਤ ਵਿੱਚ...

ਲੁਧਿਆਣਾ ‘ਚ ਡੇਂਗੂ ਦਾ ਕਹਿਰ ਜਾਰੀ ; 28 ਦਿਨਾਂ ਦੌਰਾਨ ਡੇਂਗੂ ਦੇ 949 ਮਾਮਲੇ...

0
ਲੁਧਿਆਣ | ਨਵੰਬਰ ਦੇ 28 ਦਿਨਾਂ ਦੌਰਾਨ ਜ਼ਿਲੇ ਵਿੱਚ ਡੇਂਗੂ ਦੇ 949 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 599 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ,...

10 ਸਾਲਾਂ ‘ਚ ਤੀਜੀ ਵਾਰ : ਨਵੰਬਰ ਦਾ ਪਾਰਾ 6 ਡਿਗਰੀ ‘ਤੇ ਆਇਆ, 4...

0
ਲੁਧਿਆਣਾ | ਸੂਬੇ 'ਚ ਪਹਾੜਾਂ ਦੀ ਸੀਤ ਲਹਿਰ ਦਾ ਪ੍ਰਵੇਸ਼ ਨਾ ਹੋਣ ਕਾਰਨ ਇਸ ਵਾਰ ਹੁਣ ਤੱਕ ਦੇ ਦਿਨਾਂ 'ਚ ਕੜਾਕੇ ਦੀ ਸਰਦੀ ਤੋਂ...

ਜਲੰਧਰ ‘ਚ ਨੌਕਰੀ ਦੇ ਬਹਾਨੇ ਹੋਟਲ ‘ਚ ਲਿਜਾ ਕੇ ਲੜਕੀ ਨਾਲ ਕੀਤਾ ਬਲਾਤਕਾਰ

0
ਜਲੰਧਰ| ਸ਼ਹਿਰ 'ਚ ਨੌਕਰੀ ਦੇ ਬਹਾਨੇ ਇਕ ਹੋਟਲ 'ਚ ਲਿਜਾ ਕੇ ਗੁਰਦਾਸਪੁਰ ਤੋਂ ਬੁਲਾ ਕੇ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਆਪ ਸਰਕਾਰ ਕਰਕੇ ਪੈਰਾ ਉਲੰਪੀਅਨਜ਼ ਆਪਣੇ ਤਮਗੇ ਸੜਕਾਂ ‘ਤੇ ਸੁੱਟਣ ਲਈ ਮਜਬੂਰ : ਚੀਮਾ

0
ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੀ ਰਿਹਾਇਸ਼ ’ਤੇ ਮਿਲਣ ਆਏ ਪੈਰਾ ਓਲੰਪੀਅਨਜ਼ ਨਾਲ ਧੱਕੇਸ਼ਾਹੀ ਅਤੇ ਬਦਸਲੂਕੀ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ ਇਹ ਪੈਰਾ ਓਲੰਪੀਅਨਜ਼ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਨ ਵਾਸਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਪੈਰਾ ਓਲੰਪੀਅਨਜ਼ ਲਈ ਖੇਡ ਨੀਤੀ ਲਿਆਉਣ ਵਿਚ ਫੇਲ੍ਹ ਹੋਏ ਹਨ ਤੇ ਕੀਤੇ ਵਾਅਦੇ ਮੁਤਾਬਕ ਇਹਨਾਂ ਨੂੰ ਨੌਕਰੀਆਂ ਵੀ ਨਹੀਂ ਦੇ ਸਕੇ ਉਹਨਾਂ ਕਿਹਾ ਕਿ ਆਪ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਇਹ ਖਿਡਾਰੀ ਆਪਣੇ ਮੈਡਲ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਏ ਹਨ। ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਦੀ ਪੈਰਾ ਓਲੰਪੀਅਨਜ਼ ਪ੍ਰਤੀ ਸੰਜੀਦਗੀ ਇਸ ਗੱਲ ਤੋਂ ਵੀ ਜ਼ਾਹਰ ਹੁੰਦੀ ਹੈ ਕਿ ਸੂਬਾਈ ਪੈਰਾ ਗੇਮਜ਼ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਹੋ ਸਕੀਆਂ।ਉਹਨਾਂ ਕਿਹਾ ਕਿ ਹੁਣ ਵੀ ਖਿਡਾਰੀ ਇਸ ਕਰਕੇ ਚੰਡੀਗੜ੍ਹ ਆੲ ਸਨ ਕਿਉਂਕਿ ਆਪ ਸਰਕਾਰ ਨੇ ਉਹਨਾਂ ਨੂੰ ਸਮਾਂ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਬਜਾਏ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਉਹਨਾਂ ਨੂੰ ਹੱਲ ਕਰਨ ਦੇ ਆਮ ਆਦਮੀ ਪਾਰਟੀ ਸਰਕਾਰ ਨੇ ਧੱਕੇਸ਼ਾਹੀ ਨਾਲ ਉਹਨਾਂ ਦੀਆਂ ਮੰਗਾਂ ਕੁਚਲਣ ਦਾ ਯਤਨ ਕੀਤਾ ਹੈ।ਉਹਨਾਂ ਨੇ ਪੈਰਾ ਓਲੰਪੀਅਨਜ਼ ਨੂੰ ਪੂਰੀ ਹਮਾਇਤ ਦਾ ਭਰੋਸਾ ਦੁਆਉਂਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਕਾਲੀ ਦਲ ਉਹਨਾਂ ਦਾ ਮਾਮਲਾ ਜਬਰੀ ਚੁੱਕੇਗਾ ਅਤੇ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਏਗਾ।