ਮਾਨਸਾ ‘ਚ 13 ਹੋਰ ਕੇਸ ਆਏ ਸਾਹਮਣੇ, ਗਿਣਤੀ ਵੱਧ ਕੇ ਹੋਈ 28
ਮਾਨਸਾ . ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹੇ ਵਿਚ ਹੁਣ 13 ਹੋਰ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 28 ਹੋ ਗਈ ਹੈ। ਮਰੀਜਾਂ ਦੇ ਡੀਟੇਲ...
ਫਤਹਿਗੜ੍ਹ ਸਾਹਿਬ ਤੋਂ ਕੋਰੋਨਾ ਦੇ 8 ਹੋਰ ਨਵੇਂ ਮਾਮਲੇ ਆਏ ਸਾਹਮਣੇ
ਫਤਹਿਗੜ੍ਹ ਸਾਹਿਬ. ਕੋਰੋਨਾ ਦੇ ਮਾਮਲੇ ਸੂਬੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਫਤਹਿਗੜ੍ਹ ਸਾਹਿਬ ਤੋਂ ਕੋਰੋਨਾ ਦੇ 8 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਮਰੀਜਾਂ ਵਿੱਚ ਇਕ 13 ਸਾਲ ਦਾ ਬੱਚਾ...
ਮੋਦੀ ਕੱਲ੍ਹ ਕਰਨਗੇ ਮੁੱਖ ਮੰਤਰੀਆਂ ਨਾਲ ਮੀਟਿੰਗ, ਲੌਕਡਾਊਨ ਬਾਰੇ ਤੈਅ ਕੀਤੀ ਜਾਵੇਗੀ ਅਗਲੀ ਰਣਨੀਤੀ
ਸੰਗਰੂਰ . ਦੇਸ਼ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇੱਕ ਮੀਟਿੰਗ ਕਰਨਗੇ। ਇਹ ਮੀਟਿੰਗ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ...
ਜਲੰਧਰ ਤੋਂ 1200 ਪ੍ਰਵਾਸੀ ਮਜ਼ਦੂਰ ਯੂਪੀ ਦੇ ਸੁਲਤਾਨਪੁਰ ਲਈ ਰਵਾਨਾ
ਜਲੰਧਰ . ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੇਲ ਗੱਡੀਆਂ ਰਾਹੀਂ ਵਾਪਸ ਭੇਜਣ ਦੀ ਲੜੀ ਵਜੋਂ ਅੱਜ ਜਲੰਧਰ ਰੇਲਵੇ ਸਟੇਸ਼ਨ ਤੋਂ 15ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ 1200 ਪ੍ਰਵਾਸੀਆਂ ਨੂੰ ਲੈ ਕੇ ਯੂਪੀ ਦੇ ਸੁਲਤਾਨਪੁਰ ਲਈ ਰਵਾਨਾ...
ਝੋਨੇ ਦੀ ਵੱਧ ਲੁਆਈ ਮੰਗਣ ਲੱਗੇ ਮਜ਼ਦੂਰ, ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵਿਰੋਧ ਸ਼ੁਰੂ
ਚੰਡੀਗੜ੍ਹ . ਕੋਰੋਨਾਵਾਇਰਸ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ 'ਚੋਂ ਚਲੇ ਜਾਣਾ ਝੋਨੇ ਦੀ ਲੁਆਈ ਲਈ ਵੱਡੀ ਪ੍ਰੇਸ਼ਾਨੀ ਬਣ ਗਿਆ ਹੈ। ਹੁਣ ਮਜ਼ਦੂਰਾਂ ਦੀ ਕਮੀ ਦੇ ਸੰਕਟ ਵਿਚਾਲੇ ਕਿਸਾਨਾਂ ਤੇ ਸਥਾਨਕ ਖੇਤ ਮਜ਼ਦੂਰਾਂ ਦੀ ਘਾਟ...
ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ, 1 ਕਪੂਰਥਲਾ ਤੇ 1 ਗੁਰਦਾਸਪੁਰ ਦਾ ਕੇਸ,...
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਜਲੰਧਰ ਵਿਚ ਕੋਰੋਨਾ ਦੇ 8 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਐਤਵਾਰ ਨੂੰ ਸ਼ਹਿਰ ਵਿੱਚ 6 ਹੋਰ ਲੋਕਾਂ ਦੀ ਕੋਰੋਨਾ...
ਡੀਸੀ ਵਲੋਂ ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਖੋਲਣ ਸਬੰਧੀ ਨਵੀਆਂ ਹਦਾਇਤਾਂ ਜਾਰੀ
ਗੁਰਦਾਸਪੁਰ. ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੇ ਸਨਮੁੱਖ 6 ਮਈ ਨੂੰ ਜਿਲੇ ਅੰਦਰ ਕਰਫਿਊ ਦੋਰਾਨ ਹਦਾਇਤਾਂ ਤਹਿਤ ਰਾਹਤ ਦਿੱਤੀ ਗਈ ਸੀ। ਪਰ ਵੇਖਣ ਵਿਚ ਆਇਆ ਹੈ ਕਿ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਬਜਾਰਾਂ ਵਿਚ ਭੀੜ ਜ਼ਿਆਦਾ ਪੈਂਦੀ ਹੈ। ਇਸ ਲਈ 6 ਮਈ ਨੂੰ ਦਿਨਵਾਰ ਦੁਕਾਨਾਂ ਖੋਲਣ ਸਬੰਧੀ ਜੋ ਹਦਾਇਤਾਂ ਤਹਿਤ ਢਿੱਲ ਦਿੱਤੀ ਗਈ ਸੀ, ਉਸ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of 1958 Act ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ ਸਕਦੇ ਹਨ।
ਡੀਸੀ ਵਲੋਂ ਜ਼ਾਰੀ ਹਿਦਾਇਤਾਂ ਦੀ ਪੂਰੀ ਰਿਪੋਰਟ
ਕੈਟਾਗਿਰੀ –1 ਏਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।
ਕੈਟਾਗਿਰੀ –1 ਬੀ ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਜਰੂਰਤ ਵਾਲੀਆਂ ਸੇਵਾਵਾਂ ਜਿਨਾਂ ਵਿਚ ਕਰਿਆਨਾ, ਬੇਕਰੀ ਵਾਲੀਆਂ ਦੁਕਾਨਾਂ, ਡੇਅਰੀ ਪ੍ਰੋਡੱਕਟਸ, ਫਲ ਅਤੇ ਸ਼ਬਜ਼ੀਆਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ ਅਤੇ ਮਠਿਆਈ ਵਾਲੀਆਂ ਦੁਕਾਨਾਂ ਸ਼ਾਮਿਲ ਹਨ, ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ•ਣਗੀਆਂ ਅਤੇ ਐਤਵਾਰ ਨੂੰ ਸਵੇਰੇ ਵਜੇ 9 ਤੋਂ ਦੁਪਹਿਰ 1 ਵਜੇ ਤਕ ਖੁੱਲ•ਣਗੀਆਂ।ਕੈਟਾਗਿਰੀ-1 ਸੀਹਫਤੇ ਵਿਚ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਜਨਰਲ ਪ੍ਰੋਵੀਜ਼ਨ, ਬੀਜ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਕਿਤਾਬਾਂ ਤੇ ਸਟੇਸ਼ਨਰੀ ਵਾਲੀਆਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸ, ਸਾਰੀਆਂ ਤਰਾਂ ਦੀਆਂ ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਸਾਈਕਲ ਰਿਪੇਅਰ, ਮੋਚੀ, ਵੈਲਡਰ, ਵਾਟਰ ਆਰ.ਓ ਰਿਪੇਅਰ ਤੇ ਬਿਜਲੀ ਆਦਿ ਵਾਲੀਆਂ ਦੁਕਾਨਾਂ, ਈ-ਕਾਮਰਸ ਅਤੇ ਕੋਰੀਅਰ ਸਰਵਿਸ ਕੀਤੀਆਂ ਜਾ ਸਕਦੀਆਂ ਹਨ। ਕੈਟਾਗਿਰੀ-2ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਹਾਰਡਵੇਅਰ, ਅਲਮੀਨੀਅਮ ਅਤੇ ਮੈਟਲ ਵਰਕਸ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਮਾਰਬਲਜ ਤੇ ਟਾਇਲਾਂ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਪੰਪ ਸੈੱਟ, ਬਿਜਲਈ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਦੁਕਾਨਾਂ,ਫੋਟੋਗਰਾਫਰਜ਼, ਵੀਡੀਓ ਸਟੂਡਿਊ, ਆਟੋਮੋਬਾਇਲ (ਟੂ ਵੀਲ•ਰ ਤੇ ਚਾਰ ਪਹੀਆ ਵਾਹਨ), ਸਪੇਅਰ ਪਾਰਟਸ ਸਟੋਰ ਐਂਡ ਸਾਈਕਲ ਸਟੋਰ, ਸਾਈਕਲ ਰਿਪੇਅਰ, ਟਾਇਰ ਅਤੇ ਟਿਊਬ ਸਟੋਰ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ, ਆਇਰਨ ਫੈਬਰੀਕੇਟਰ, ਗਿਫਟ ਸੈਂਟਰ, ਡਰਾਈ ਫਰੂਟ, ਗੰਨ ਹਾਊਸ , ਕਬਾੜੀਆਂ ਇਲੈਕਟ੍ਰੀਕਲਜ ਰਿਪੇਅਰਜ਼, ਘੜੀਆਂ ਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ,”tensils, crockery, ਪਲਾਸਟਿਕ ਵਸਤਾਂ ਤੇ ਸ਼ੂਅ ਵਾਲੀਆਂ ਦੁਕਾਨਾਂ, ਬਇਲੈਕਟ੍ਰੋਨਿਕਸ ਦੁਕਾਨਾਂ, ਇਨਵਰਟਰ ਤੇ ਬੈਟਰੀਆਂ ਵਾਲੀਆਂ ਦੁਕਾਨਾਂ, ਮਨੀ ਟਰਾਂਸ਼ਫਰ ਐਂਡ ਐਕਸਚੇਂਜ, ਏਅਰ ਕੂਲਰ ਬਾਡੀ ਫੈਬਰੀ ਕੇਟਰ, ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ ਖੁੱਲ• ਸਕਦੀਆਂ ਹਨ।ਕੈਟਾਗਿਰੀ-3ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਕੱਪੜਾ ਮਰਚੈਂਟ, ਰੈਡੀਮੈਡ ਗਾਰਮੈਂਟਸ, ਟੇਲਰ, ਡਰਾਈ ਕਲੀਨਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੇ ਸਟੋਰ, ਜਿਊਲਰੀ ਤੇ ਜਨਰਲ ਸਟੋਰ (ਮੁਨਆਰੀ), ਸਪੋਰਟਸ ਵਸਤਾਂ ਵਾਲੀਆਂ ਦੁਕਾਨਾਂ, ਚਾਰਟਰਡ ਲੇਖਾਕਾਰ ਅਤੇ ਹੋਰ ਲੇਖਾਕਾਰ ਸੈਂਟਰ ਖੁੱਲ• ਸਕਦੇ ਹਨ।ਕੈਟਾਗਿਰੀ-4ਬੈਂਕ ਸੋਮਵਾਰ ਤੋ ਸ਼ਨੀਵਾਰ ਤਕ 9 ਤੇ ਦੁਪਿਹਰ 1 ਵਜੇ ਤਕ ਪਬਲਿਕ ਡੀਲਿੰਗ ਕਰਨਗੇ ਤੇ 5 ਵਜੇ ਤਕ ਦਫਤਰੀ ਕੰਮ ਕਰਨਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਇੰਡਸਟਰੀ ਨਾਲ ਸਬੰਧਿਤ ਕਰਮਚਾਰੀ ਆਪਣੇ ਅਧਿਕਾਰਤ ਅਧਿਕਾਰੀ ਵਲੋਂ ਜਾਰੀ ਸ਼ਨਾਖਤੀ ਕਾਰਡ ਨਾਲ ਮੂਵਮੈਂਟ ਕਰ ਸਕਣਗੇ।ਕੈਟਾਗਿਰੀ-5ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ ਪਰ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਕਰਵਾਉਣ ਦੀ ਇਜਾਜ਼ਤ ਹੋਵੇਗੀ। ਆਨਲਾਈਨ ਪੜਾਈ, ਕਿਤਾਬਾਂ ਵੰਡਣ ਆਦਿ ਸਬੰਧੀ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਦਫਤਰ/ਪ੍ਰਾਈਵੇਟ ਦਫਤਰ ਖੋਲੇ ਜਾ ਸਕਦੇ ਹਨ। ਪਰ ਪੜਾਈ ਨਾਲ ਸੰਬਧਿਤ ਕੋਈ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਅਤੇ 33 ਫੀਸਦ ਤੋਂ ਵੱਧ ਸਟਾਫ ਨਹੀਂ ਹੋਣਾ ਚਾਹੀਦਾ ਹੈ।ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਰ ਕੋਈ ਦੁਕਾਨਦਾਰ ਉਪਰੋਕਤ ਹਦਾਇਤਾਂ ਤਹਿਤ ਨਿਰਧਾਰਿਤ ਕੀਤੇ ਦਿਨਵਾਰ ਦੋਰਾਨ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਸ਼ੋਸਲ ਡਿਸਟੈਂਸ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਬੰਧਿਤ ਐਸ.ਡੀ.ਐਮ ਵਲੋਂ 07 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ।ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਦੁਪਹਿਰ 3 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਜਿਨਾਂ ਦੁਕਾਨਦਾਰਾਂ ਨੂੰ ਦੁਪਿਹਰ 3 ਵਜੇ ਤੋਂ ਬਾਅਦ ਆਪਣੇ ਵਸਤਾਂ ਜਾਂ ਸੇਵਾਵਾਂ ਦੇਣ ਦੀ ਛੋਟ ਦਿੱਤੀ ਗਈ ਹੈ ਤਾਂ ਵਿਅਕਤੀ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ ਜਾਂ ਸਮਾਨ ਦੀ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ।ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ।
ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੀਟਿਵ, ਚੀਨ ਤੋਂ ਆਏ ਸੀ ਵਾਪਸ
ਮੋਹਾਲੀ . ਕੋਰੋਨਾਵਾਇਰਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਤੇ ਇਨ੍ਹੀਂ ਦਿਨੀਂ ਉਹ ਕਾਰਗੋ ਆਪ੍ਰੇਸ਼ਨ ਵਿਚ ਕੰਮ ਕਰ ਰਹੇ...
ਪਟਿਆਲਾ ਤੋਂ ਮਦਰ ਡੇਅ ‘ਤੇ ਆਈ ਦਰਦਨਾਕ ਖ਼ਬਰ, ਮਾਂ ਨੇ ਪੁੱਤ ਨੂੰ ਛੱਪੜ ‘ਚ...
ਪਟਿਆਲਾ . ਸ਼ਹਿਰ ਤੋਂ ਬਹੁਤ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਤਰੇਈ ਮਾਂ ਨੇ 8 ਸਾਲਾਂ ਬੱਚੇ ਨੂੰ ਪਤੀ ਵੱਲੋਂ ਨਾਮਿਨੀ ਬਣਾਉਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਨੂਰ ਦੀ ਮਤਰੇਈ ਮਾਂ ਨੇ 5...
ਪੰਜਾਬ ਦੇ ਮੌਸਮ ਦਾ ਹਾਲ – ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਹਨੇਰੀ ਆਉਣ ਦਾ...
ਚੰਡੀਗੜ੍ਹ. ਆਗਾਮੀ 2 ਤੋਂ 6 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਵਿਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੋਸਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਜਲੰਧਰ, ਬਰਨਾਲਾ,...











































