ਅੰਮ੍ਰਿਤਸਰ/ਜਲੰਧਰ/ਬਟਾਲਾ | ਓਲੰਪਿਕਸ ‘ਚ ਮੈਡਲ ਜਿੱਤ ਕੇ ਆਏ ਹਾਕੀ ਖਿਡਾਰੀਆਂ ਦਾ ਪੰਜਾਬ ਪੁੱਜਣ ‘ਤੇ ਥਾਂ-ਥਾਂ ਸਵਾਗਤ ਹੋ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਲੰਧਰ ਦੇ ਖਿਡਾਰੀ ਮਨਪ੍ਰੀਤ, ਮਨਦੀਪ ਤੇ ਵਰੁਣ ਵੱਖ-ਵੱਖ ਗੁਰਦੁਆਰਿਆਂ ‘ਚ ਨਤਮਸਤਕ ਹੋਏ। ਖਿਡਾਰੀਆਂ ਦੇ ਨਾਲ ਸਾਬਕਾ ਓਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ।
ਸਿਮਰਨਜੀਤ ਸਿੰਘ ਦਾ ਬਟਾਲਾ ਐੱਸਐੱਸਪੀ ਦਫਤਰ ‘ਚ ਭਰਵਾਂ ਸਵਾਗਤ
ਓਲੰਪਿਕਸ ਵਿੱਚ ਬ੍ਰੋਂਜ਼ ਮੈਡਲ ਜਿੱਤਣ ਤੋਂ ਬਾਅਦ ਅੱਜ ਭਾਰਤੀ ਹਾਕੀ ਟੀਮ ਪੰਜਾਬ ਪਹੁੰਚੀ। ਹਾਕੀ ਟੀਮ ਦੇ ਖਿਡਾਰੀ ਸਿਮਰਨਜੀਤ ਸਿੰਘ ਜੋ ਕਿ ਬਟਾਲਾ ਨੇੜੇ ਪਿੰਡ ਚਾਹਲ ਕਲਾਂ ਦੇ ਰਹਿਣ ਵਾਲੇ ਹਨ, ਆਪਣੇ ਪਿੰਡ ਪਹੁੰਚਣ ਤੋਂ ਪਹਿਲਾਂ ਬਟਾਲਾ ਐੱਸਐੱਸਪੀ ਦਫਤਰ ਪਹੁੰਚੇ, ਜਿਥੇ ਉਨ੍ਹਾਂ ਦਾ ਐੱਸਐੱਸਪੀ ਰਛਪਾਲ ਸਿੰਘ ਸਮੇਤ ਪੂਰੇ ਪੁਲਿਸ ਪ੍ਰਸ਼ਾਸਨ ਨੇ ਢੋਲ ਦੀ ਥਾਪ ‘ਤੇ ਫੁੱਲਾਂ ਨਾਲ ਭਰਵਾਂ ਸਵਾਗਤ ਕੀਤਾ।
ਸਿਮਰਨਜੀਤ ਨੇ ਕਿਹਾ ਕਿ ਬਹੁਤ ਖੁਸ਼ੀ ਹੈ ਕਿ 41 ਸਾਲ ਬਾਅਦ ਸਾਡੀ ਟੀਮ ਨੇ ਮੈਡਲ ਜਿੱਤਿਆ ਹੈ, ਅਸੀਂ ਹੋਰ ਮਿਹਨਤ ਕਰਾਂਗੇ ਤੇ ਅਗਲੀ ਵਾਰ ਗੋਲਡ ਮੈਡਲ ਜਿੱਤ ਕੇ ਆਵਾਂਗੇ। ਇਸ ਮੌਕੇ SSP ਰਸ਼ਪਾਲ ਸਿੰਘ ਨੇ ਕਿਹਾ ਕਿ ਮੈਂ ਖੁਦ ਖਿਡਾਰੀ ਹਾਂ, ਖਿਡਾਰੀ ਦੀ ਜਿੱਤ ਦੀ ਖੁਸ਼ੀ ਇੱਕ ਖਿਡਾਰੀ ਹੀ ਸਮਝ ਸਕਦਾ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਡਲ ਸਿਮਰਨ ਨੇ ਨਹੀਂ ਸਗੋਂ ਅਸੀਂ ਜਿੱਤਿਆ ਹੈ। ਭਾਰਤੀ ਹਾਕੀ ਟੀਮ ਤੋਂ ਅੱਗੇ ਵੀ ਵਧੀਆ ਪ੍ਰਦਰਸ਼ਨ ਦੀ ਆਸ ਕਰਦੇ ਹਾਂ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)