ਓਲੰਪਿਕ ‘ਚੋਂ 41 ਸਾਲ ਬਾਅਦ ਮੈਡਲ ਜਿੱਤਣ ਵਾਲੇ ਹਾਕੀ ਖਿਡਾਰੀ ਉਡੀਕ ਰਹੇ ਪੰਜਾਬ ਸਰਕਾਰ ਦੀ ਨੌਕਰੀ, ਕਿਹਾ- ਜੇਕਰ ਇੰਝ ਹੀ ਹੁੰਦਾ ਰਿਹਾ ਤਾਂ ਖਿਡਾਰੀ ਖੇਡਣਾ ਬੰਦ ਕਰ ਦੇਣਗੇ

0
6829

ਜਲੰਧਰ |  ਓਲਪਿੰਕ ਖੇਡਾਂ ਚੋਂ 41 ਸਾਲ ਬਾਅਦ ਹਾਕੀ ਖੇਡ ਚੋਂ ਦੇਸ਼ ਲਈ ਮੈਡਲ ਜਿੱਤਣ ਵਾਲੇ ਖਿਡਾਰੀ ਪੰਜਾਬ ਸਰਕਾਰ ਦੀ ਨੌਕਰੀ ਉਡੀਕ ਰਹੇ ਹਨ। ਖਿਡਾਰੀਆਂ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਖਿਡਾਰੀਆਂ ਨੂੰ 8 ਮਹੀਨੇ ਹੋ ਗਏ ਨੇ ਨੌਕਰੀ ਮਿਲਿਆ ਪਰ ਸਾਨੂੰ ਸਰਕਾਰ ਲਾਰੇ ਲਾ ਰਹੀ ਹੈ। ਹਾਕੀ ਖਿਡਾਰੀ ਹਰਦਿਕ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਦਿਲਪ੍ਰੀਤ ਨੇ ਪੰਜਾਬ ਸਰਕਾਰ ਦੀ ਨੌਕਰੀ ਉਡੀਕ ਰਹੇ ਹਨ।

ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਵਾਅਦੇ ਤੋਂ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਰਿਹਾ ਹੈ। ਮੈਡਲ ਦਾ ਰੰਗ ਦਿਨੋ-ਦਿਨ ਬਦਲ ਰਿਹਾ ਹੈ ਪਰ ਆਫਰ ਲੈਟਰ ਦੇਣ ਵਾਲੀ ਸਰਕਾਰ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਦੇ ਪਾ ਰਹੀ ਹੈ। ਖਿਡਾਰੀਆਂ ਨੇ ਦੱਸਿਆ ਕਿ ਓਲੰਪਿਕ ਵਿੱਚ ਪੰਜਾਬ ਦੇ 11 ਖਿਡਾਰੀ ਸਨ, ਜਦੋਂ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਤਾਂ ਨਕਦ ਇਨਾਮ ਅਤੇ ਨੌਕਰੀਆਂ ਦਾ ਵਾਅਦਾ ਕੀਤਾ। ਚਾਰ ਖਿਡਾਰੀਆਂ ਨੂੰ ਪੀ.ਸੀ.ਐਸ ਤੇ ਬਾਕੀਆਂ ਨੂੰ ਹੋਰ ਨੌਕਰੀਆਂ ਦੇਣ ਲਈ ਕਿਹਾ ਗਿਆ ਤੇ ਪੇਸ਼ਕਸ਼ ਪੱਤਰ ਵੀ ਦਿੱਤੇ ਗਏ। ਪਰ ਅਜੇ ਤੱਕ ਨੌਕਰੀ ਨਹੀਂ ਮਿਲੀ।  

ਖਿਡਾਰੀ ਭਾਵੇਂ ਉਹ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਹਨ ਪਰ ਉਹ ਪੰਜਾਬ ਸਰਕਾਰ ਦੀਆਂ ਨੌਕਰੀਆਂ ਨਹੀਂ ਹਨ। ਹਾਕੀ ਵਿਸ਼ਵ ਕੱਪ ਦੇ ਮੱਦੇਨਜ਼ਰ ਸਰਕਾਰ ਵੱਲੋਂ 25 ਅਗਸਤ ਨੂੰ ਚੰਡੀਗੜ੍ਹ ਵਿੱਚ ਖਿਡਾਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤੇ 27 ਅਗਸਤ ਤੋਂ ਕੌਮੀ ਕੈਂਪ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਵਾਅਦਾ ਪੂਰਾ ਹੋਵੇਗਾ ਜਾਂ ਨਹੀਂ ।

ਖਿਡਾਰੀਆਂ ਨੇ ਮੁੱਖ ਮੰਤਰੀ ਤੇ ਖੇਡ ਮੰਤਰੀ ਨਾਲ ਮੁਲਾਕਾਤ ਕੀਤੀ। ਨੌਕਰੀਆਂ ਦੇਣ ਦੀ ਗੱਲ ਕੀਤੀ ਪਰ ਅਜੇ ਤੱਕ ਜ਼ਮੀਨੀ ਪੱਧਰ ‘ਤੇ ਕੁਝ ਨਹੀਂ ਹੋਇਆ। ਖਿਡਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਦਾ ਇਹੀ ਰਵੱਇਆ ਰਾਹ ਤਾਂ ਖਿਡਾਰੀ ਖੇਡਣਾ ਹੀ ਬੰਦ ਕਰ ਦੇਣਗੇ।