ਹਿੰਦੂ ਨੇਤਾ ਬ੍ਰਿਜ ਮੋਹਨ ਸੂਰੀ ਦੀ ਸੁਰੱਖਿਆ ਵਧਾਉਣ ਦੀ ਅਰਜ਼ੀ ਹਾਈਕੋਰਟ ਵੱਲੋਂ ਖ਼ਾਰਜ

0
831

ਅੰਮ੍ਰਿਤਸਰ | ਹਿੰਦੂ ਨੇਤਾ ਬ੍ਰਿਜ ਮੋਹਨ ਸੂਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਕੀਤੀ ਸੀ ਕਿ ਉਸਦੇ ਸੁਰੱਖਿਆ ਘੇਰੇ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਕਿਉਂਕਿ ਉਸਦੀ ਜਾਨ ਨੂੰ ਖ਼ਤਰਾ ਹੈ ਪਰ ਹਾਈਕੋਰਟ ਨੇ ਬ੍ਰਿਜ ਮੋਹਨ ਸੂਰੀ ਦੀ ਅਰਜ਼ੀ ’ਤੇ ਗ਼ੌਰ ਕਰਦਿਆਂ ਉਸ ਨੂੰ 27 ਅਪ੍ਰੈਲ ਨੂੰ ਖ਼ਾਰਜ ਕਰ ਦਿੱਤਾ ਸੀ।

Brij mohan suri - YouTube

ਉੱਧਰ, ਪੁਲਿਸ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਸੂਰੀ ਦੇ ਨਿਵਾਸ ਕੋਲ ਹੋਏ ਗੋਲ਼ੀ ਕਾਂਡ ਤੋਂ ਕੁਝ ਦੇਰ ਪਹਿਲਾਂ ਬ੍ਰਿਜ ਮੋਹਨ ਸੂਰੀ ਨੇ ਆਪਣੇ 9 ਸੁਰੱਖਿਆ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ। ਹਾਈਕੋਰਟ ਤੋਂ ਸੁਰੱਖਿਆ ਲਈ ਦਿੱਤੀ ਅਰਜ਼ੀ ਖ਼ਾਰਜ ਹੋਣਾ, ਸੁਰੱਖਿਆ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜਣਾ ਤੇ ਅੱਤਵਾਦੀਆਂ ਵੱਲੋਂ ਧਮਕੀ ਤੋਂ ਬਾਅਦ ਗੋਲ਼ੀ ਚੱਲਣ ਦੀ ਘਟਨਾ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਸੁਧੀਰ ਸੂਰੀ ਨੇ ਮਾਰਚ ਮਹੀਨੇ ’ਚ ਆਪਣੀ ਅਰਜ਼ੀ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਾਖ਼ਲ ਕੀਤੀ ਸੀ। ਅਰਜ਼ੀ ’ਚ ਲਿਖਿਆ ਗਿਆ ਸੀ ਕਿ ਜੇਲ੍ਹ ’ਚ ਬੰਦ ਉਨ੍ਹਾਂ ਦੇ ਵੱਡੇ ਭਰਾ ਸੁਧੀਰ ਸੂਰੀ ਦੀ ਹੱਤਿਆ ਮਾਮਲੇ ’ਚ ਨਾਮਜ਼ਦ ਸੰਦੀਪ ਸਿੰਘ ਤੋਂ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਉਕਤ ਪਟੀਸ਼ਨ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ ਸੀ। ਪੁਲਿਸ ਮੁਤਾਬਕ ਬ੍ਰਿਜ ਮੋਹਨ ਸੂਰੀ ਦੀ ਸੁਰੱਖਿਆ ’ਚ 9 ਪੁਲਿਸ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੀ ਸੁਰੱਖਿਆ ’ਚ 23 ਪੁਲਿਸ ਮੁਲਾਜ਼ਮ ਤਾਇਨਾਤ ਹਨ।