ਹਿਮਾਚਲ : ਡਰਾਈਵਰ ਨੇ 10 ਮਜ਼ਦੂਰਾਂ ‘ਤੇ ਚੜ੍ਹਾਈ ਤੇਜ਼ ਰਫਤਾਰ ਕਾਰ, 5 ਦੀ ਦਰਦਨਾਕ ਮੌਤ

0
919

ਹਿਮਾਚਲ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਿਮਲਾ ਵਿਚ ਵੱਡਾ ਹਾਦਸਾ ਵਾਪਰਿਆ। ਇਥੇ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ ‘ਤੇ ਇਨੋਵਾ ਨੇ 10 ਲੋਕਾਂ ਨੂੰ ਥੱਲੇ ਦੇ ਦਿੱਤਾ। ਹਾਦਸੇ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦੋਂਕਿ ਕਈ ਗੰਭੀਰ ਜ਼ਖਮੀ ਹੋ ਗਏ । ਇਹ ਹਾਦਸਾ ਧਰਮਪੁਰ ਕੋਲ ਸੁੱਕੀ ਜੋਹੜੀ ਪਿੰਡ ਕੋਲ ਹੋਇਆ।

ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਐਂਬੂਲੈਂਸ ਨੂੰ ਕਾਲ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ। ਇਨੋਵਾ ਕਾਰ ਨੂੰ ਕੁਝ ਦੂਰੀ ‘ਤੇ ਰੋਕ ਲਿਆ ਗਿਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਨੋਵਾ ਕਾਰ ਦਾ ਡਰਾਈਵਰ ਨਸ਼ੇ ਵਿਚ ਸੀ ਜਾਂ ਕਾਰ ਦੇ ਬ੍ਰੇਕ ਫੇਲ ਹੋ ਗਏ।

ਇਨੋਵਾ ਕਾਰ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਮਰਨ ਵਾਲੇ ਲੋਕਾਂ ਵਿਚ ਜ਼ਿਆਦਾਤਰ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕ ਹਨ। ਸਵੇਰੇ ਇਹ ਲੋਕ ਮਜ਼ਦੂਰੀ ‘ਤੇ ਜਾਣ ਲਈ ਪੈਦਲ ਸੜਕ ਤੋਂ ਲੰਘ ਰਹੇ ਸਨ ਤਾਂ ਤੇਜ਼ ਰਫਤਾਰ ਕਾਰ ਨੇ ਥੱਲੇ ਦੇ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।