ਹਿਮਾਚਲ ਮਰਡਰ ਮਾਮਲਾ : ਨਕੋਦਰ ਦੇ ਸਕੇ ਭਰਾਵਾਂ ਦੇ ਤਿੰਨੇ ਕਾਤਲ ਗ੍ਰਿਫ਼ਤਾਰ, ਇਕ ਲੋਹੀਆਂ ਤੇ ਦੋ ਅੰਮ੍ਰਿਤਸਰੋਂ ਕਾਬੂ

0
785

ਮੱਲ੍ਹੀਆਂ ਕਲਾਂ| ਬੀਤੇ ਦਿਨੀਂ ਬਲਾਕ ਨਕੋਦਰ ਦੇ ਪਿੰਡ ਖੀਵਾ ਦੇ ਦੋ ਸਕੇ ਭਰਾਵਾਂ ਜੋ ਕਿ ਨਾਲਾਗੜ੍ਹ ਆਪਣੇ ਮਾਸੜ-ਮਾਸੀ ਕੋਲ ਰਹਿ ਕੇ ਕੰਮ ਕਰ ਰਹੇ ਸਨ, ਦਾ ਉਨ੍ਹਾਂ ਦੇ ਦੋਸਤ ਗੌਰਵ ਗਿੱਲ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।

ਹਿਮਾਚਲ ਪੁਲਿਸ ਨੇ 72 ਘੰਟਿਆਂ ’ਚ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੋਹਰੇ ਕਤਲ ਕਾਂਡ ਸਬੰਧੀ ਨਾਲਾਗੜ੍ਹ ਦੇ ਡੀਐੱਸਪੀ ਫਿਰੋਜ਼ ਖ਼ਾਨ ਨੇ ਫੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਮਾਚਲ ਪੁਲਿਸ ਨੇ ਇਕ ਮੁਲਜ਼ਮ ਇੰਦਰਜੀਤ ਇੰਦੂ ਵਾਸੀ ਦੇਸਰਪੁਰ ਜ਼ਿਲ੍ਹਾ ਜਲੰਧਰ ਨੂੰ ਸ਼ਨਿਚਰਵਾਰ ਨੂੰ ਜਲੰਧਰ ਦੇ ਕਸਬਾ ਲੋਹੀਆਂ ਕੋਲੋਂ ਤੇ ਐਤਵਾਰ ਨੂੰ ਦੋ ਮੁਲਜ਼ਮਾਂ ਗੌਰਵ ਗਿੱਲ ਵਾਸੀ ਖੀਵਾ ਜ਼ਿਲ੍ਹਾ ਜਲੰਧਰ ਤੇ ਇੰਦਰਜੀਤ ਸਿੰਘ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਕਤਲ ਦੇ ਅਸਲੀ ਕਾਰਨਾਂ ਦਾ ਵੀ ਪਤਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਲਗਦਾ ਹੈ ਪਰ ਪੁਲਿਸ ਤਫ਼ਤੀਸ਼ ਦੌਰਾਨ ਅਸਲੀ ਮਾਮਲਾ ਵੀ ਸਾਹਮਣੇ ਆ ਜਾਵੇਗਾ ਤੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ https://bit.ly/3Iay74n ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)