ਫਿਰੋਜ਼ਪੁਰ, 18 ਮਾਰਚ | ਮੋਗਾ ਰੋਡ ਓਵਰਬ੍ਰਿਜ ਉਪਰ ਐਕਟੀਵਾ ਤੇ ਕਾਰ ਦੀ ਹੋਈ ਟੱਕਰ ਇਕ ਬੱਚਾ ਜ਼ਖਮੀ ਤੇ ਔਰਤ ਦੀ ਮੌਤ ਹੋ ਗਈ । ਐਕਟੀਵਾ ਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਜਲਾਲਾਬਾਦ ਦਾ ਰਹਿਣ ਵਾਲਾ ਹਾਂ ਤੇ ਆਪਣੇ ਸਹੁਰੇ ਫਿਰੋਜ਼ਪੁਰ ਲਾਲ ਕੁੜਤੀ ਮਿਲਣ ਵਾਸਤੇ ਆਇਆ ਹੋਇਆ ਸੀ ।
ਗੁਰਦੁਆਰਾ ਵਜੀਦਪੁਰ ਸਾਹਿਬ ਮੱਥਾ ਟੇਕ ਕੇ ਜਦ ਘਰ ਵਾਪਸ ਆ ਰਿਹਾ ਸੀ ਤਾਂ ਓਵਰ ਬ੍ਰਿਜ ਦੇ ਕੋਲ ਪਿੱਛੋਂ ਦੀ ਤੇਜ਼ ਰਫਤਾਰ ਕਾਰ ਨੇ ਐਕਟਿਵਾ ‘ਚ ਟੱਕਰ ਮਾਰ ਦਿੱਤੀ ਅਤੇ ਮੇਰਾ ਇਕ ਬੱਚਾ ਤੇ ਪਤਨੀ ਜੋ ਪਿਛੇ ਬੈਠੇ ਹੋਏ ਸੀ ਕਾਰ ਦੀ ਟੱਕਰ ਵੱਜਣ ਨਾਲ ਡਿੱਗ ਪਏ ਅਤੇ ਪਤਨੀ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।



































