ਹਾਈਕੋਰਟ ਦਾ ਵੱਡਾ ਫੈਸਲਾ : ਨਾਬਾਲਿਗ ਮੁੰਡੇ ‘ਤੇ ਦਰਜ POCSO ਦਾ ਪਰਚਾ ਕੀਤਾ ਰੱਦ, ਕਿਹਾ- 16 ਸਾਲ ਦਾ ਮੁੰਡਾ ਹੋਵੇ ਜਾਂ ਕੁੜੀ, ਦੋਵਾਂ ਨੂੰ ਹੁੰਦੀ ਹੈ ਸੈਕਸ ਦੀ ਸਮਝ

0
125

ਮੇਘਾਲਿਆ| 16 ਸਾਲ ਦੀ ਕੁੜੀ ਹੋਵੇ ਜਾਂ ਮੁੰਡਾ, ਦੋਵਾਂ ਨੂੰ ਸੈਕਸ ਦੀ ਸਮਝ ਹੁੰਦੀ ਹੈ ਅਤੇ ਸੈਕਸ ਬਾਰੇ ਕੋਈ ਵੀ ਫੈਸਲਾ ਲੈਣ ਦੇ ਸਮਰੱਥ ਹੁੰਦੇ ਹਨ। ਮੇਘਾਲਿਆ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਹੈ। ਇਸ ਟਿੱਪਣੀ ਦੇ ਨਾਲ ਹੀ ਹਾਈਕੋਰਟ ਨੇ ਇੱਕ ਨੌਜਵਾਨ ਦੇ ਖਿਲਾਫ POCSO ਦਾ ਮਾਮਲਾ ਖਾਰਜ ਕਰ ਦਿੱਤਾ ਹੈ।

ਹਾਈਕੋਰਟ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਉਹ ਨੌਜਵਾਨ ਖਿਲਾਫ ਦਰਜ ਪੋਕਸੋ ਕੇਸ ਰੱਦ ਕਰੇ। ਜਾਣਕਾਰੀ ਮੁਤਾਬਕ ਨੌਜਵਾਨ ਨਾਲ ਪ੍ਰੇਮ ਸਬੰਧਾਂ ਦੇ ਚਲਦਿਆਂ ਸਰੀਰਕ ਸਬੰਧ ਬਣਾਉਣ ਵਾਲੀ ਨਾਬਾਲਗ ਲੜਕੀ ਨੇ ਦੋਸ਼ ਲਾਇਆ ਸੀ ਕਿ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਹਨ।

ਮੇਘਾਲਿਆ ਹਾਈਕੋਰਟ ਨੇ ਕਿਹਾ ਕਿ ਅਜਿਹੇ ਮਾਮਲੇ ਪੋਕਸੋ ਐਕਟ ਦੇ ਦਾਇਰੇ ਵਿੱਚ ਨਹੀਂ ਆਉਣੇ ਚਾਹੀਦੇ। ਜਿਸ ਵਿੱਚ ਲੜਕੇ-ਲੜਕੀ ਦਾ ਪ੍ਰੇਮ ਸਬੰਧ ਹੁੰਦਾ ਹੈ, ਕਿਉਂਕਿ ਅੱਜ 16 ਸਾਲ ਦੀ ਉਮਰ ਵਿੱਚ ਚਾਹੇ ਉਹ ਲੜਕੀ ਹੋਵੇ ਜਾਂ ਲੜਕਾ, ਦੋਵਾਂ ਨੂੰ ਸੈਕਸ ਦਾ ਗਿਆਨ ਹੈ ਅਤੇ ਦੋਵੇਂ ਹੀ ਸੈਕਸ ਦੇ ਸਬੰਧ ਵਿੱਚ ਆਪਣੇ ਬਾਰੇ ਸਹੀ-ਗਲਤ ਫੈਸਲਾ ਲੈ ਸਕਦੇ ਹਨ। ਉਹ ਇਸ ਦੇ ਸਮਰੱਥ ਹਨ।

ਹਾਈਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਯੁੱਗ ਵਿੱਚ 16 ਸਾਲ ਦੀ ਉਮਰ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਦੇਖਦੇ ਹੋਏ ਅਜਿਹਾ ਕਹਿਣਾ ਵੀ ਤਰਕਸੰਗਤ ਹੈ। ਅੱਜ ਇਸ ਉਮਰ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਉਹ ਕੀ ਕਰਨ ਜਾ ਰਹੇ ਹਨ? ਇਸ ਲਈ, ਅਜਿਹੇ ਮਾਮਲਿਆਂ ਵਿੱਚ, ਇਰਾਦਾ ਆਮ ਤੌਰ ‘ਤੇ ਸਹਿਮਤੀ ਨਾਲ ਸੈਕਸ ਕਰਨਾ ਹੁੰਦਾ ਹੈ।

ਮਰਜ਼ੀ ਨਾਲ ਕੀਤਾ ਸੈਕਸ ਦੋਸ਼ ਕਿਵੇਂ ਹੋ ਸਕਦਾ ਹੈ

ਮੇਘਾਲਿਆ ਹਾਈਕੋਰਟ ਨੇ ਅੱਗੇ ਕਿਹਾ ਕਿ ਬਦਲਦੇ ਸਮੇਂ ਅਤੇ ਬਦਲਦੀਆਂ ਸਮਾਜਿਕ ਲੋੜਾਂ ਨਾਲ ਤਾਲਮੇਲ ਰੱਖਣ ਲਈ ਕਾਨੂੰਨਾਂ ਵਿੱਚ ਜ਼ਰੂਰੀ ਬਦਲਾਅ ਲਿਆਉਣ ਦੀ ਵੀ ਲੋੜ ਹੈ। ਕਿਹਾ ਜਾਂਦਾ ਹੈ ਕਿ ਨੌਜਵਾਨ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਪੂਰਾ ਮਾਮਲਾ ਜਿਨਸੀ ਸ਼ੋਸ਼ਣ ਦਾ ਮਾਮਲਾ ਨਹੀਂ ਹੈ, ਕਿਉਂਕਿ ਜੋ ਵੀ ਹੋਇਆ, ਪੂਰੀ ਸਹਿਮਤੀ ਨਾਲ ਹੋਇਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ