ਹਾਈਕੋਰਟ ਦਾ ਵੱਡਾ ਫੈਸਲਾ : ਜੀਵਨਸਾਥੀ ਨਾਲ ਜਾਣਬੁੱਝ ਕੇ ਸਰੀਰਕ ਸਬੰਧ ਬਣਾਉਣ ਤੋਂ ਮਨ੍ਹਾ ਕਰਨਾ ਕਰੂਰਤਾ

0
455

ਨਵੀਂ ਦਿੱਲੀ, 19 ਸਤੰਬਰ | ਸਰੀਰਕ ਸਬੰਧਾਂ ‘ਤੇ ਦਿੱਲੀ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਜੇਕਰ ਪਤੀ ਜਾਂ ਪਤਨੀ ਜਾਣ-ਬੁੱਝ ਕੇ ਸਰੀਰਕ ਸਬੰਧ ਨਹੀਂ ਬਣਾਉਂਦੇ। ਪਤੀ ਜਾਂ ਪਤਨੀ ਦੋਹੇਂ ਵੀ ਸਬੰਧ ਬਣਾਉਣ ਤੋਂ ਇਨਕਾਰ ਕਰਦੇ ਹਨ ਤਾਂ ਇਹ ਕਰੂਰਤਾ ਹੈ। ਇਹ ਟਿੱਪਣੀ ਦਿੱਲੀ ਹਾਈਕੋਰਟ ਦੀ ਹੈ। ਇਕ ਕੇਸ ਵਿਚ ਅਹਿਮ ਫੈਸਲਾ ਸੁਣਾਉਣ ਵਾਲੀ ਅਦਾਲਤ ਨੇ ਇਕ ਦੰਪਤੀ ਦਾ ਤਲਾਕ ਬਰਕਰਾਰ ਰੱਖਿਆ ਹੈ। ਜੋੜੇ ਦੇ ਵਿਆਹ ਨੂੰ ਅਜੇ 35 ਦਿਨ ਹੀ ਹੋਏ ਸਨ ਕਿ ਤਲਾਕ ਹੋ ਗਿਆ। ਸੁਰੇਸ਼ ਕੁਮਾਰ ਤੇ ਨੀਨਾ ਬਾਂਸਲ ਕ੍ਰਿਸ਼ਨਾ ਨੇ ਇਹ ਫੈਸਲਾ ਸੁਣਾਇਆ ਹੈ।

ਹਾਈਕੋਰਟ ਨੇ ਟਿੱਪਣੀ ਕੀਤੀ ਹੈ ਕਿ ਵਿਆਹ ਤੋਂ ਬਾਅਦ ਸਰੀਰਕ ਸਬੰਧ ਨਾ ਬਣਾਉਣਾ ਠੀਕ ਨਹੀਂ ਹੈ। ਪਤਨੀ ਨੇ ਤਲਾਕ ਦੇ ਫੈਸਲੇ ਖਿਲਾਫ ਯਾਚਿਕਾ ਦਾਇਰ ਕੀਤੀ ਸੀ ਪਰ ਸਾਹਮਣੇ ਆਇਆ ਕਿ ਪਤਨੀ ਦੇ ਵਿਰੋਧ ਕਾਰਨ ਵਿਆਹੁਤਾ ਜੀਵਨ ਸਹੀ ਨਹੀਂ ਸੀ। ਪਤਨੀ ਸਬੰਧ ਬਣਾਉਣ ਤੋਂ ਇਨਕਾਰ ਕਰਦੀ ਰਹੀ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਉਸ ਨੂੰ ਪਰੇਸ਼ਾਨ ਕੀਤਾ, ਇਸ ਲਈ ਉਸ ਨਾਲ ਕੋਈ ਸਬੰਧ ਨਹੀਂ ਬਣਾਏ।

ਹਾਈਕੋਰਟ ਨੇ ਕਿਹਾ ਕਿ ਦਾਜ ਲਈ ਪ੍ਰੇਸ਼ਾਨ ਕਰਨ ਦੀ ਗੱਲ ਕਰਕੇ ਸਰੀਰਕ ਸਬੰਧ ਨਾ ਬਣਾਉਣਾ ਗਲਤ ਹੈ। ਇਹ ਵੀ ਪੁਲਿਸ ਨੂੰ ਸ਼ਿਕਾਇਤ ਦੇਣਾ ਅਪਰਾਧੀ ਦੀ ਸ਼੍ਰੇਣੀ ਵਿਚ ਹੈ। ਇਸ ਲਈ ਪਤਨੀ ਦੀ ਅਪੀਲ ਨੂੰ ਖਾਰਿਜ ਕੀਤਾ ਗਿਆ। ਹਾਈਕੋਰਟ ਨੇ ਕਿਹਾ ਕਿ ਜੋੜੇ ਨੇ 2004 ਵਿਚ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਕੀਤਾ ਸੀ ਤੇ ਕੁਝ ਸਮੇਂ ਬਾਅਦ ਪਤਨੀ ਪੇਕੇ ਚਲੀ ਗਈ। ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਈ। ਪਤੀ ਦੇ ਨਾਲ ਪਤਨੀ ਦਾ ਇਸ ਤਰ੍ਹਾਂ ਦਾ ਵਿਵਹਾਰ ਕਰੂਰਤਾ ਹੈ, ਇਸ ਲਈ ਪਤੀ ਤਲਾਕ ਦਾ ਹੱਕਦਾਰ ਹੈ।