ਹਾਏ ਗਰਮੀ : ਮੁੜ ਤੋਂ ਵਧਣ ਲੱਗੀ ਤਪਸ਼, ਹੁਣ ਇਸ ਦਿਨ ਮਿਲੇਗੀ ਰਾਹਤ, ਪਵੇਗਾ ਜ਼ੋਰਦਾਰ ਮੀਂਹ

0
305

ਚੰਡੀਗੜ੍ਹ| ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਕਈ ਇਲਾਕਿਆਂ ‘ਚ ਤਾਪਮਾਨ ਦਾ ਗ੍ਰਾਫ 10 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਤਾਪਮਾਨ ਵੀ 25 ਤੋਂ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੇਕਰ ਨੌਟਪਾ ਦੀ ਗੱਲ ਕਰੀਏ ਤਾਂ ਇਹ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਨੂੰ ਖਤਮ ਹੋਇਆ। ਇਨ੍ਹਾਂ 9 ਦਿਨਾਂ ਦੌਰਾਨ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉਪਰ ਨਹੀਂ ਗਿਆ।

ਪੰਜਾਬ ਵਿੱਚ ਮੌਸਮ ਖੁਸ਼ਕ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ 6 ਜੂਨ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਮੌਸਮ ਦੇ ਬਦਲਣ ਨਾਲ ਵੱਧ ਤੋਂ ਵੱਧ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਪੰਜਾਬ ‘ਚ ਸ਼ਨੀਵਾਰ ਨੂੰ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਪਾਰਾ 7 ਡਿਗਰੀ ਤੱਕ ਹੇਠਾਂ ਦਰਜ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ 18 ਤੋਂ 22 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਰਾਤਾਂ ਅਜੇ ਵੀ ਥੋੜ੍ਹੇ ਠੰਡੀਆਂ ਹਨ।

ਪੰਜਾਬ ਵਿੱਚ 6 ਜੂਨ ਨੂੰ ਮੌਸਮ ਸਾਫ਼ ਰਹੇਗਾ

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਪੰਜਾਬ ‘ਚ 3 ਦਿਨਾਂ ਤੱਕ ਕਮਜ਼ੋਰ ਰਹਿਣ ਵਾਲਾ ਹੈ। ਇਸ ਕਾਰਨ 6 ਜੂਨ ਤੱਕ ਮੌਸਮ ਸਾਫ਼ ਰਹੇਗਾ ਅਤੇ 7 ਜੂਨ ਨੂੰ ਪੱਛਮੀ ਗੜਬੜੀ ਇੱਕ ਵਾਰ ਫਿਰ ਦਸਤਕ ਦੇਣ ਜਾ ਰਹੀ ਹੈ। ਜਿਸ ਕਾਰਨ 7 ਜੂਨ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 6 ਜੂਨ ਤੱਕ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ ਵਧਣ ਵਾਲਾ ਹੈ।