ਇਥੇ ਪੁਰਸ਼ਾਂ ਦੇ ਕਰਵਾਏ ਜਾਂਦੇ ਹਨ ਜਬਰਦਸਤੀ 2 ਵਿਆਹ, ਨਾ ਕਰਵਾਉਣ ‘ਤੇ ਮਿਲਦੀ ਸਜ਼ਾ

0
879

ਬਹੁਤ ਸਾਰੇ ਦੇਸ਼ਾਂ ਦੇ ਵਿਚ ਅਜੀਬੋ-ਗਰੀਬ ਏਹੋ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਇਨਸਾਨ ਹੈਰਾਨ ਪਰੇਸ਼ਾਨ ਰਹਿ ਜਾਂਦਾ ਹੈ। ਕਿਉਂਕਿ ਹਰ ਦੇਸ਼ ਵਿੱਚ ਲੋਕਾਂ ਵੱਲੋਂ ਆਪਣੇ ਹੀ ਕਾਨੂੰਨ ਬਣਾਏ ਜਾਂਦੇ ਹਨ ਅਤੇ ਜਿਨ੍ਹਾਂ ਦੀ ਪਾਲਣਾ ਕਰਨੀ ਵੀ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਲਾਜ਼ਮੀ ਕਰ ਦਿੱਤੀ ਜਾਂਦੀ ਹੈ ਅਗਰ ਕੋਈ ਉਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ, ਤਾਂ ਉਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿਚ ਯੁੱਧ ਦੌਰਾਨ ਹੋਏ ਨੁਕਸਾਨ ਦਾ ਖਮਿਆਜ਼ਾ ਅਜੇ ਤੱਕ ਵੀ ਕਈ ਦੇਸ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੇਸ਼ਾਂ ਦੇ ਲੋਕ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਨਾ ਚਾਹੁੰਦੇ ਹੋਏ ਵੀ ਅਜਿਹੇ ਫ਼ੈਸਲੇ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ ਜੋ ਉਹ ਨਹੀਂ ਕਰਨਾ ਚਾਹੁੰਦੇ।

ਹੁਣ ਇੱਥੇ ਪੁਰਸ਼ਾਂ ਦੇ ਦੋ ਵਿਆਹ ਕਰਵਾਏ ਜਾਂਦੇ ਹਨ ਅਤੇ ਨਾ ਕਰਵਾਉਣ ਤੇ ਸਜ਼ਾ ਮਿਲਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਫਰੀਕਾ ਮਹਾਂਦੀਪ ਦੇ ਇਕ ਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਰਹਿਣ ਵਾਲੇ ਹਰ ਇਕ ਮਰਦ ਨੂੰ ਦੋ ਵਿਆਹ ਕਰਵਾਉਣੇ ਲਾਜ਼ਮੀ ਕੀਤੇ ਗਏ ਹਨ। ਇਸ ਦੇਸ਼ ਵਿੱਚ ਜਿੱਥੇ ਮਰਦਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ ਅਤੇ ਘਰੇਲੂ ਯੁੱਧ ਜੋ ਕੇ ਇਥੋਪੀਆ ਨਾਲ ਹੋਇਆ ਸੀ ਜਿਸਦੇ ਚਲਦਿਆਂ ਹੋਇਆਂ ਇਕ ਵਿਅਕਤੀ ਨੂੰ ਦੋ ਔਰਤਾਂ ਨਾਲ ਵਿਆਹ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਅਗਰ ਕੋਈ ਔਰਤ ਆਪਣੇ ਆਦਮੀ ਦੇ ਵਿਆਹ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੈਦਾ ਕਰਦੀ ਹੈ ਜਾਂ ਉਸ ਦਾ ਦੂਜਾ ਵਿਆਹ ਨਹੀਂ ਹੋਣ ਦੇਣਾ ਚਾਹੁੰਦੀ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਉਥੇ ਹੀ ਜਿਸ ਵਿਅਕਤੀ ਵੱਲੋਂ 2 ਵਿਆਹ ਨਹੀਂ ਕਰਵਾਏ ਜਾਂਦੇ ਜਾਂ ਦੋ ਪਤਨੀਆਂ ਨੂੰ ਨਹੀਂ ਰੱਖਦਾ ਉਸ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਵੀ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।
ਜਿੱਥੇ ਵਿਆਹ ਨਾ ਕਰਵਾਉਣ ਵਾਲੇ ਆਦਮੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ ਉਥੇ ਹੀ ਇਸ ਅਨੋਖੇ ਕਾਨੂੰਨ ਦੇ ਕਾਰਨ ਕਈ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੇਸ਼ੱਕ ਚਾਹੇ ਕੋਈ ਪੁਰਸ਼ ਮੰਨੇ ਜਾਂ ਨਾ ਮੰਨੇ ਪਰ ਉਸਨੂੰ ਦੂਜਾ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।