ਸਾਡੇ ਵਿੱਚੋਂ ਕੌਣ ਬੀਮਾਰ ਹੋਣਾ ਚਾਹੁੰਦਾ ਹੈ? ਬੀਮਾਰ ਹੋਣ ਕਰਕੇ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਖ਼ਰਚਾ ਹੁੰਦਾ ਹੈ। ਤੁਹਾਨੂੰ ਸਿਰਫ਼ ਬੁਰਾ ਹੀ ਨਹੀਂ ਲੱਗਦਾ, ਸਗੋਂ ਜਦੋਂ ਤੁਸੀਂ ਬੀਮਾਰ ਹੁੰਦੇ ਹੋ, ਤਾਂ ਤੁਸੀਂ ਸ਼ਾਇਦ ਨਾ ਸਕੂਲੇ ਜਾਂ ਨਾ ਕੰਮ ’ਤੇ ਜਾ ਸਕੋ, ਰੋਜ਼ੀ-ਰੋਟੀ ਨਾ ਕਮਾ ਸਕੋ ਜਾਂ ਆਪਣੇ ਪਰਿਵਾਰ ਦੀ ਦੇਖ-ਭਾਲ ਨਾ ਕਰ ਸਕੋ। ਇੱਥੋਂ ਤਕ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਦੇਖ-ਭਾਲ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਹੋਵੇ ਅਤੇ ਤੁਹਾਨੂੰ ਸ਼ਾਇਦ ਮਹਿੰਗੀਆਂ ਦਵਾਈਆਂ ਖ਼ਰੀਦਣ ਦੇ ਨਾਲ-ਨਾਲ ਮਹਿੰਗਾ ਇਲਾਜ ਵੀ ਕਰਾਉਣਾ ਪਵੇ।
ਇਹ ਕਹਾਵਤ ਆਮ ਹੈ ਕਿ “ਇਲਾਜ ਨਾਲੋਂ ਪਰਹੇਜ਼ ਚੰਗਾ।” ਕੁਝ ਬੀਮਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ। ਫਿਰ ਵੀ ਤੁਸੀਂ ਬਹੁਤ ਕੁਝ ਕਰ ਕੇ ਬੀਮਾਰੀਆਂ ਦੇ ਅਸਰਾਂ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ ਜਾਂ ਬੀਮਾਰ ਹੋਣ ਤੋਂ ਪੂਰੀ ਤਰ੍ਹਾਂ ਬਚ ਸਕਦੇ ਹੋ। ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਆਪਣੀ ਸਿਹਤ ਸੁਧਾਰ ਸਕਦੇ ਹੋ।
1 ਸਾਫ਼-ਸਫ਼ਾਈ ਰੱਖੋ
ਮੇਓ ਕਲਿਨਿਕ ਦੇ ਮੁਤਾਬਕ ਹੱਥ ਧੋਣੇ “ਬੀਮਾਰ ਨਾ ਹੋਣ ਅਤੇ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ।” ਜ਼ੁਕਾਮ ਜਾਂ ਫਲੂ ਉਦੋਂ ਛੇਤੀ ਹੁੰਦਾ ਹੈ, ਜਦੋਂ ਤੁਸੀਂ ਆਪਣੇ ਗੰਦੇ ਹੱਥ ਆਪਣੇ ਨੱਕ ਜਾਂ ਅੱਖਾਂ ਨੂੰ ਲਾਉਂਦੇ ਹੋ। ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਅਕਸਰ ਆਪਣੇ ਹੱਥ ਧੋਵੋ। ਸਾਫ਼-ਸਫ਼ਾਈ ਰੱਖਣ ਨਾਲ ਤੁਸੀਂ ਜ਼ਿਆਦਾ ਗੰਭੀਰ ਬੀਮਾਰੀਆਂ ਨੂੰ ਵੀ ਫੈਲਣ ਤੋਂ ਰੋਕ ਸਕਦੇ ਹੋ, ਜਿਵੇਂ ਨਮੂਨੀਆ ਅਤੇ ਗੰਦ-ਮੰਦ ਨਾਲ ਲੱਗਣ ਵਾਲੀਆਂ ਬੀਮਾਰੀਆਂ। ਇਨ੍ਹਾਂ ਬੀਮਾਰੀਆਂ ਕਾਰਨ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ 20 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੁੰਦੀ ਹੈ। ਹੱਥ ਧੋਣ ਦੀ ਆਦਤ ਕਰਕੇ ਈਬੋਲਾ ਵਰਗੀ ਜਾਨਲੇਵਾ ਬੀਮਾਰੀ ਨੂੰ ਵੀ ਕੁਝ ਹੱਦ ਤਕ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਤੁਹਾਡੀ ਅਤੇ ਦੂਸਰਿਆਂ ਦੀ ਸਿਹਤ ਦੀ ਸੁਰੱਖਿਆ ਲਈ ਕੁਝ ਮੌਕਿਆਂ ’ਤੇ ਹੱਥ ਧੋਣੇ ਖ਼ਾਸ ਕਰਕੇ ਜ਼ਰੂਰੀ ਹੁੰਦੇ ਹਨ ਜਿਵੇਂ ਕਿ:
- ਟਾਇਲਟ ਜਾਣ ਤੋਂ ਬਾਅਦ।
- ਬੱਚੇ ਦੀ ਨਾਪੀ ਬਦਲਣ ਜਾਂ ਬੱਚੇ ਨੂੰ ਟਾਇਲਟ ਵਰਤਣ ਵਿਚ ਮਦਦ ਕਰਨ ਤੋਂ ਬਾਅਦ।
- ਜ਼ਖ਼ਮ ’ਤੇ ਹੱਥ ਲਾਉਣ ਤੇ ਪੱਟੀ ਬੰਨ੍ਹਣ ਤੋਂ ਪਹਿਲਾਂ ਅਤੇ ਬਾਅਦ।
- ਕਿਸੇ ਬੀਮਾਰ ਵਿਅਕਤੀ ਨਾਲ ਸਮਾਂ ਗੁਜ਼ਾਰਨ ਤੋਂ ਪਹਿਲਾਂ ਅਤੇ ਬਾਅਦ।
- ਖਾਣਾ ਬਣਾਉਣ, ਪਰੋਸਣ ਜਾਂ ਖਾਣ ਤੋਂ ਪਹਿਲਾਂ।
- ਛਿੱਕਣ, ਖੰਘਣ ਜਾਂ ਨੱਕ ਸੁਣਕਣ ਤੋਂ ਬਾਅਦ।
- ਜਾਨਵਰ ਜਾਂ ਉਨ੍ਹਾਂ ਦੇ ਮਲ-ਮੂਤਰ ਨੂੰ ਹੱਥ ਲਾਉਣ ਤੋਂ ਬਾਅਦ।
- ਕੂੜੇ ਨੂੰ ਹੱਥ ਲਾਉਣ ਤੋਂ ਬਾਅਦ।
ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੀ ਗੱਲ ਨੂੰ ਐਵੇਂ ਹੀ ਨਹੀਂ ਸਮਝਣਾ ਚਾਹੀਦਾ। ਰਿਸਰਚ ਤੋਂ ਪਤਾ ਲੱਗਾ ਹੈ ਕਿ ਜਨਤਕ ਟਾਇਲਟ ਵਰਤਣ ਤੋਂ ਬਾਅਦ ਜ਼ਿਆਦਾਤਰ ਲੋਕ ਆਪਣੇ ਹੱਥ ਨਹੀਂ ਧੋਂਦੇ ਜਾਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਨਹੀਂ ਧੋਂਦੇ। ਤੁਹਾਨੂੰ ਆਪਣੇ ਹੱਥ ਕਿਵੇਂ ਧੋਣੇ ਚਾਹੀਦੇ ਹਨ?
- ਸਾਫ਼ ਵਹਿੰਦੇ ਪਾਣੀ ਥੱਲੇ ਆਪਣੇ ਹੱਥ ਗਿਲੇ ਕਰ ਕੇ ਸਾਬਣ ਲਾਓ।
- ਆਪਣੇ ਹੱਥਾਂ ਨੂੰ ਮਲੋ ਤਾਂਕਿ ਝੱਗ ਬਣ ਜਾਵੇ, ਫਿਰ ਨਹੁੰਆਂ, ਅੰਗੂਠਿਆਂ, ਹੱਥਾਂ ਨੂੰ ਪੁੱਠੇ ਪਾਸਿਓਂ ਅਤੇ ਉਂਗਲੀਆਂ ਨੂੰ ਵਿਚਾਲਿਓਂ ਚੰਗੀ ਤਰ੍ਹਾਂ ਮਲੋ।
- ਘੱਟੋ-ਘੱਟ 20 ਸਕਿੰਟਾਂ ਤਕ ਮਲਦੇ ਰਹੋ।
- ਸਾਫ਼ ਵਹਿੰਦੇ ਪਾਣੀ ਨਾਲ ਹੱਥ ਧੋਵੋ।
- ਸਾਫ਼ ਤੌਲੀਏ ਨਾਲ ਹੱਥ ਪੂੰਝੋ ਜਾਂ ਡਰਾਇਅਰ ਨਾਲ ਸੁਕਾਓ।
ਇਹ ਗੱਲਾਂ ਸਾਧਾਰਣ ਹਨ, ਪਰ ਇੱਦਾਂ ਕਰ ਕੇ ਬੀਮਾਰੀਆਂ ਤੋਂ ਬਚਣ ਦੇ ਨਾਲ-ਨਾਲ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਹਨ।
ਆਪਣੀ ਸਿਹਤ ਸੁਧਾਰਨ ਦੇ ਤਰੀਕੇ
ਸਾਡੇ ਵਿੱਚੋਂ ਕੌਣ ਬੀਮਾਰ ਹੋਣਾ ਚਾਹੁੰਦਾ ਹੈ? ਬੀਮਾਰ ਹੋਣ ਕਰਕੇ ਤਕਲੀਫ਼ ਸਹਿਣੀ ਪੈਂਦੀ ਹੈ ਅਤੇ ਖ਼ਰਚਾ ਹੁੰਦਾ ਹੈ। ਤੁਹਾਨੂੰ ਸਿਰਫ਼ ਬੁਰਾ ਹੀ ਨਹੀਂ ਲੱਗਦਾ, ਸਗੋਂ ਜਦੋਂ ਤੁਸੀਂ ਬੀਮਾਰ ਹੁੰਦੇ ਹੋ, ਤਾਂ ਤੁਸੀਂ ਸ਼ਾਇਦ ਨਾ ਸਕੂਲੇ ਜਾਂ ਨਾ ਕੰਮ ’ਤੇ ਜਾ ਸਕੋ, ਰੋਜ਼ੀ-ਰੋਟੀ ਨਾ ਕਮਾ ਸਕੋ ਜਾਂ ਆਪਣੇ ਪਰਿਵਾਰ ਦੀ ਦੇਖ-ਭਾਲ ਨਾ ਕਰ ਸਕੋ। ਇੱਥੋਂ ਤਕ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਦੇਖ-ਭਾਲ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਹੋਵੇ ਅਤੇ ਤੁਹਾਨੂੰ ਸ਼ਾਇਦ ਮਹਿੰਗੀਆਂ ਦਵਾਈਆਂ ਖ਼ਰੀਦਣ ਦੇ ਨਾਲ-ਨਾਲ ਮਹਿੰਗਾ ਇਲਾਜ ਵੀ ਕਰਾਉਣਾ ਪਵੇ।
ਇਹ ਕਹਾਵਤ ਆਮ ਹੈ ਕਿ “ਇਲਾਜ ਨਾਲੋਂ ਪਰਹੇਜ਼ ਚੰਗਾ।” ਕੁਝ ਬੀਮਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ। ਫਿਰ ਵੀ ਤੁਸੀਂ ਬਹੁਤ ਕੁਝ ਕਰ ਕੇ ਬੀਮਾਰੀਆਂ ਦੇ ਅਸਰਾਂ ਨੂੰ ਕੁਝ ਹੱਦ ਤਕ ਘਟਾ ਸਕਦੇ ਹੋ ਜਾਂ ਬੀਮਾਰ ਹੋਣ ਤੋਂ ਪੂਰੀ ਤਰ੍ਹਾਂ ਬਚ ਸਕਦੇ ਹੋ। ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਆਪਣੀ ਸਿਹਤ ਸੁਧਾਰ ਸਕਦੇ ਹੋ।
1 ਸਾਫ਼-ਸਫ਼ਾਈ ਰੱਖੋ
ਕੁਝ ਦੇਸ਼ਾਂ ਵਿਚ ਕਈ ਪਰਿਵਾਰਾਂ ਨੂੰ ਅਕਸਰ ਸਾਫ਼ ਪਾਣੀ ਲਿਆਉਣ ਲਈ ਦੂਰ ਜਾਣਾ ਪੈਂਦਾ ਹੈ। ਪਰ ਸਾਫ਼ ਪਾਣੀ ਦੀ ਸਮੱਸਿਆ ਕਿਸੇ ਵੀ ਦੇਸ਼ ਵਿਚ ਖੜ੍ਹੀ ਹੋ ਸਕਦੀ ਹੈ ਜਦੋਂ ਮੇਨ ਸਪਲਾਈ ਦਾ ਪਾਣੀ ਹੜ੍ਹ, ਤੂਫ਼ਾਨ, ਟੁੱਟੇ ਹੋਏ ਪਾਈਪਾਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਗੰਦਾ ਹੋ ਜਾਂਦਾ ਹੈ। ਜੇ ਪਾਣੀ ਸਾਫ਼ ਸਪਲਾਈ ਤੋਂ ਨਹੀਂ ਆਉਂਦਾ ਜਾਂ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਰੱਖਿਆ ਜਾਂਦਾ, ਤਾਂ ਕੀੜੇ-ਮਕੌੜਿਆਂ ਦੀ ਭਰਮਾਰ ਹੋ ਸਕਦੀ ਹੈ। ਨਾਲੇ ਹੈਜ਼ਾ, ਜਾਨਲੇਵਾ ਦਸਤ ਰੋਗ, ਟਾਈਫਾਈਡ, ਹੈਪੀਟਾਇਟਿਸ ਅਤੇ ਹੋਰ ਇਨਫੈਕਸ਼ਨਾਂ ਹੋਣ ਦਾ ਡਰ ਹੁੰਦਾ ਹੈ। ਗੰਦਾ ਪਾਣੀ ਪੀਣ ਨਾਲ ਹਰ ਸਾਲ ਲਗਭਗ 1 ਅਰਬ 70 ਕਰੋੜ ਲੋਕ ਦਸਤ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ।
ਹੈਜ਼ਾ ਅਕਸਰ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਅਜਿਹਾ ਪਾਣੀ ਪੀਂਦਾ ਜਾਂ ਖਾਣਾ ਖਾਂਦਾ ਹੈ ਜਿਹੜਾ ਬੀਮਾਰ ਲੋਕਾਂ ਦੇ ਮਲ-ਮੂਤਰ ਨਾਲ ਗੰਦਾ ਹੋ ਚੁੱਕਾ ਹੈ। ਕੁਦਰਤੀ ਆਫ਼ਤ ਜਾਂ ਹੋਰ ਕਿਸੇ ਤਰੀਕੇ ਨਾਲ ਹੋਏ ਦੂਸ਼ਿਤ ਪਾਣੀ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਅ ਸਕਦੇ ਹੋ?
- ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜਾ ਪਾਣੀ ਤੁਸੀਂ ਦੰਦ ਸਾਫ਼ ਕਰਨ, ਬਰਫ਼ ਜਮਾਉਣ, ਭਾਂਡੇ ਅਤੇ ਸਬਜ਼ੀਆਂ ਵਗੈਰਾ ਧੋਣ ਜਾਂ ਖਾਣਾ ਪਕਾਉਣ ਲਈ ਵਰਤਦੇ ਹੋ, ਉਸ ਪਾਣੀ ਨੂੰ ਦਵਾਈਆਂ ਨਾਲ ਸਾਫ਼ ਕੀਤਾ ਗਿਆ ਹੋਵੇ ਜਾਂ ਜੇ ਤੁਸੀਂ ਪਾਣੀ ਦੀਆਂ ਬੋਤਲਾਂ ਵਰਤਦੇ ਹੋ, ਤਾਂ ਇਹ ਵਧੀਆ ਕੰਪਨੀ ਦੀਆਂ ਸੀਲ ਕੀਤੀਆਂ ਗਈਆਂ ਬੋਤਲਾਂ ਹੋਣ।
- ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵੱਲੋਂ ਵਰਤਿਆ ਜਾਂਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ, ਤਾਂ ਵਰਤਣ ਤੋਂ ਪਹਿਲਾਂ ਇਸ ਨੂੰ ਉਬਾਲੋ ਜਾਂ ਕੋਈ ਢੁਕਵੀਂ ਦਵਾਈ ਵਰਤ ਕੇ ਇਸ ਨੂੰ ਸਾਫ਼ ਕਰੋ।
- ਜਦੋਂ ਤੁਸੀਂ ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ, ਜਿਵੇਂ ਕਲੋਰੀਨ ਵਗੈਰਾ ਵਰਤਦੇ ਹੋ, ਤਾਂ ਕੰਪਨੀ ਵੱਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ।
- ਜੇ ਕੁਆਲਿਟੀ ਫਿਲਟਰ ਉਪਲਬਧ ਹਨ ਅਤੇ ਤੁਸੀਂ ਇਸ ਨੂੰ ਖ਼ਰੀਦ ਸਕਦੇ ਹੋ, ਤਾਂ ਵਧੀਆ ਫਿਲਟਰ ਹੀ ਖ਼ਰੀਦੋ।
- ਜੇ ਪਾਣੀ ਸਾਫ਼ ਕਰਨ ਲਈ ਦਵਾਈਆਂ ਉਪਲਬਧ ਨਹੀਂ ਹਨ, ਤਾਂ ਘਰ ਵਿਚ ਵਰਤੀ ਜਾਣ ਵਾਲੀ ਬਲੀਚ ਵਰਤੋ। ਇਕ ਲੀਟਰ ਪਾਣੀ ਵਿਚ 2 ਬੂੰਦਾਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਪਾਣੀ ਨੂੰ 30 ਮਿੰਟਾਂ ਬਾਅਦ ਹੀ ਵਰਤੋ।
- ਸਾਫ਼ ਕੀਤੇ ਗਏ ਪਾਣੀ ਨੂੰ ਸਾਫ਼ ਬਾਲਟੀਆਂ ਵਿਚ ਢਕ ਕੇ ਰੱਖੋ ਤਾਂਕਿ ਇਹ ਫਿਰ ਤੋਂ ਦੂਸ਼ਿਤ ਨਾ ਹੋ ਜਾਵੇ।
- ਪੱਕਾ ਕਰੋ ਕਿ ਬਾਲਟੀ ਵਿੱਚੋਂ ਪਾਣੀ ਕੱਢਣ ਲਈ ਜੋ ਵੀ ਭਾਂਡਾ ਵਰਤਿਆ ਜਾਵੇ, ਉਹ ਸਾਫ਼ ਹੋਵੇ।
- ਪਾਣੀ ਵਾਲੀਆਂ ਬਾਲਟੀਆਂ ਨੂੰ ਗੰਦੇ ਹੱਥ ਨਾ ਲਾਓ ਅਤੇ ਪੀਣ ਵਾਲੇ ਪਾਣੀ ਵਿਚ ਆਪਣੇ ਹੱਥ ਜਾਂ ਉਂਗਲਾਂ ਨਾ ਪਾਓ।
3 ਖਾਣ-ਪੀਣ ਦਾ ਧਿਆਨ ਰੱਖੋ
ਚੰਗੀ ਸਿਹਤ ਲਈ ਸਹੀ ਅਤੇ ਪੌਸ਼ਟਿਕ ਖ਼ੁਰਾਕ ਲੈਣੀ ਜ਼ਰੂਰੀ ਹੈ। ਤੁਹਾਨੂੰ ਸ਼ਾਇਦ ਦੇਖਣਾ ਪਵੇ ਕਿ ਤੁਸੀਂ ਲੂਣ, ਚਰਬੀ ਅਤੇ ਖੰਡ ਵਾਲੀਆਂ ਚੀਜ਼ਾਂ ਕਿੰਨੀਆਂ ਕੁ ਖਾ ਰਹੇ ਹੋ। ਨਾਲੇ ਇਹ ਵੀ ਦੇਖੋ ਕਿ ਤੁਸੀਂ ਹੱਦੋਂ ਵੱਧ ਤਾਂ ਨਹੀਂ ਖਾ ਰਹੇ ਹੋ। ਆਪਣੀ ਖ਼ੁਰਾਕ ਵਿਚ ਫਲ-ਸਬਜ਼ੀਆਂ ਅਤੇ ਵੱਖੋ-ਵੱਖਰੀਆਂ ਕਿਸਮਾਂ ਦਾ ਭੋਜਨ ਖਾਓ। ਪੈਕਟ ਉੱਤੇ ਲਿਖੀ ਜਾਣਕਾਰੀ ਪੜ੍ਹ ਕੇ ਤੁਹਾਡੀ ਇਹ ਦੇਖਣ ਵਿਚ ਮਦਦ ਹੋਵੇਗੀ ਕਿ ਤੁਸੀਂ ਪੂਰੇ ਦਾਣਿਆਂ ਦੇ ਆਟੇ ਨਾਲ ਬਣੀ ਬ੍ਰੈੱਡ, ਸੀਰੀਅਲ, ਪਾਸਤਾ ਅਤੇ ਚੌਲ ਖ਼ਰੀਦ ਸਕੋ। ਪੂਰੇ ਦਾਣਿਆਂ ਨਾਲ ਬਣੀਆਂ ਚੀਜ਼ਾਂ ਜ਼ਿਆਦਾ ਪੌਸ਼ਟਿਕ ਤੇ ਰੇਸ਼ੇਦਾਰ ਹੁੰਦੀਆਂ ਹਨ। ਪ੍ਰੋਟੀਨ ਲੈਣ ਲਈ ਘੱਟ ਚਰਬੀ ਵਾਲਾ ਮੀਟ ਖਾਓ ਅਤੇ ਜੇ ਹੋ ਸਕੇ, ਤਾਂ ਹਫ਼ਤੇ ਵਿਚ ਦੋ ਵਾਰ ਮੱਛੀ ਖਾਓ। ਕੁਝ ਦੇਸ਼ਾਂ ਵਿਚ ਸਬਜ਼ੀਆਂ ਤੋਂ ਵੀ ਪ੍ਰੋਟੀਨ ਲੈਣਾ ਮੁਮਕਿਨ ਹੈ।
ਜੇ ਤੁਸੀਂ ਖੰਡ ਵਾਲੀਆਂ ਚੀਜ਼ਾਂ ਅਤੇ ਮੱਖਣ ਤੇ ਘਿਓ ਵਗੈਰਾ ਜ਼ਿਆਦਾ ਖਾਂਦੇ ਹੋ, ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਖ਼ਤਰੇ ਨੂੰ ਘਟਾਉਣ ਲਈ ਖੰਡ ਵਾਲੇ ਫਲਾਂ ਦਾ ਜੂਸ ਜਾਂ ਕੋਲਡ-ਡਰਿੰਕ ਪੀਣ ਦੀ ਬਜਾਇ ਪਾਣੀ ਪੀਓ। ਮਿੱਠਾ ਖਾਣ ਦੀ ਬਜਾਇ ਜ਼ਿਆਦਾ ਫਲ ਖਾਓ। ਸੋਸੇ, ਮੀਟ, ਮੱਖਣ, ਕੇਕ, ਪਨੀਰ ਅਤੇ ਬਿਸਕੁਟ ਜ਼ਿਆਦਾ ਨਾ ਖਾਓ। ਨਾਲੇ ਖਾਣਾ ਪਕਾਉਂਦਿਆਂ ਮੱਖਣ ਜਾਂ ਘਿਓ ਦੀ ਥਾਂ ਅਜਿਹੇ ਤੇਲ ਵਰਤੋ ਜੋ ਸਿਹਤ ਲਈ ਚੰਗੇ ਹਨ।
ਜ਼ਿਆਦਾ ਲੂਣ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ। ਜੇ ਤੁਹਾਨੂੰ ਇਹ ਸਮੱਸਿਆ ਹੈ, ਤਾਂ ਪੈਕਟ ਵਾਲਾ ਖਾਣਾ ਖ਼ਰੀਦਣ ਤੋਂ ਪਹਿਲਾਂ ਉਸ ਉੱਤੇ ਲਿਖੀ ਜਾਣਕਾਰੀ ਪੜ੍ਹੋ ਤਾਂਕਿ ਤੁਸੀਂ ਜਾਣ ਸਕੋ ਕਿ ਇਸ ਵਿਚ ਕਿੰਨਾ ਕੁ ਲੂਣ ਹੈ। ਭੋਜਨ ਸੁਆਦਲਾ ਬਣਾਉਣ ਲਈ ਲੂਣ ਦੀ ਬਜਾਇ ਮਸਾਲੇ ਵਗੈਰਾ ਵਰਤੋ।
ਸਿਰਫ਼ ਇਹੀ ਜ਼ਰੂਰੀ ਨਹੀਂ ਕਿ ਤੁਸੀਂ ਕੀ ਖਾਂਦੇ ਹੋ, ਸਗੋਂ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਕੁ ਖਾਂਦੇ ਹੋ। ਇਸ ਲਈ ਆਪਣੇ ਖਾਣੇ ਦਾ ਮਜ਼ਾ ਤਾਂ ਲਓ, ਪਰ ਢਿੱਡ ਭਰਨ ਤੋਂ ਬਾਅਦ ਖਾਂਦੇ ਨਾ ਰਹੋ।
ਜਦ ਖਾਣ-ਪੀਣ ਦੀ ਗੱਲ ਆਉਂਦੀ ਹੈ, ਤਦ ਫੂਡ ਪਾਇਜ਼ਨਿੰਗ ਦੇ ਖ਼ਤਰੇ ਦੀ ਵੀ ਗੱਲ ਆਉਂਦੀ ਹੈ। ਕੋਈ ਵੀ ਭੋਜਨ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ, ਜੇਕਰ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਅਤੇ ਰੱਖਿਆ ਨਾ ਜਾਵੇ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਲੱਖਾਂ ਹੀ ਲੋਕ ਖ਼ਰਾਬ ਖਾਣਾ ਖਾਣ ਨਾਲ ਬੀਮਾਰ ਹੋ ਜਾਂਦੇ ਹਨ। ਜ਼ਿਆਦਾਤਰ ਲੋਕ ਠੀਕ ਹੋ ਜਾਂਦੇ ਹਨ, ਪਰ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤਾਂ ਫਿਰ ਇਸ ਖ਼ਤਰੇ ਨੂੰ ਘਟਾਉਣ ਲਈ ਤੁਸੀਂ ਕੀ ਕਰ ਸਕਦੇ ਹੋ?
- ਸਬਜ਼ੀਆਂ ਸ਼ਾਇਦ ਅਜਿਹੀ ਮਿੱਟੀ ਵਿਚ ਉਗਾਈਆਂ ਗਈਆਂ ਹੋਣ ਜਿਸ ਵਿਚ ਖਾਦ ਪਾਈ ਗਈ ਹੋਵੇ। ਇਸ ਲਈ ਸਬਜ਼ੀਆਂ ਬਣਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ।
- ਖਾਣਾ ਤਿਆਰ ਕਰਨ ਤੋਂ ਪਹਿਲਾਂ ਆਪਣੇ ਹੱਥ, ਕਟਿੰਗ ਬੋਰਡ, ਭਾਂਡੇ, ਰਸੋਈ ਦੀਆਂ ਸ਼ੈਲਫ਼ਾਂ ਅਤੇ ਕਰਦ ਵਗੈਰਾ ਨੂੰ ਸਾਬਣ ਤੇ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
- ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਲਈ ਕਦੇ ਵੀ ਖਾਣੇ ਨੂੰ ਉਸ ਸ਼ੈਲਫ਼ ਜਾਂ ਪਲੇਟ ’ਤੇ ਨਾ ਰੱਖੋ ਜਿਸ ਉੱਤੇ ਕੱਚਾ ਮੀਟ, ਅੰਡੇ ਅਤੇ ਮੱਛੀ ਨੂੰ ਰੱਖਿਆ ਗਿਆ ਹੋਵੇ। ਸ਼ੈਲਫ਼ ਜਾਂ ਪਲੇਟ ਨੂੰ ਦੁਬਾਰਾ ਵਰਤਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਜਦੋਂ ਤੁਸੀਂ ਖਾਣਾ ਪਕਾਉਂਦੇ ਹੋ, ਤਾਂ ਇਸ ਨੂੰ ਚੰਗੀ ਤਰ੍ਹਾਂ ਪਕਾਓ। ਨਾਲੇ ਜੇ ਤੁਸੀਂ ਜਲਦੀ ਖ਼ਰਾਬ ਹੋਣ ਵਾਲੇ ਭੋਜਨ ਨੂੰ ਉਸ ਸਮੇਂ ਨਹੀਂ ਖਾਣਾ, ਤਾਂ ਇਸ ਨੂੰ ਫਰਿੱਜ ਵਿਚ ਰੱਖੋ।
- ਜਿਹੜਾ ਭੋਜਨ ਦੋ ਘੰਟੇ ਤੋਂ ਜ਼ਿਆਦਾ ਬਾਹਰ ਰੱਖਿਆ ਗਿਆ ਹੈ ਜਾਂ ਜੇ ਤਾਪਮਾਨ 32 ਡਿਗਰੀ ਸੈਲਸੀਅਸ (90 ਡਿਗਰੀ ਫਾਰਨਹੀਟ) ਤੋਂ ਜ਼ਿਆਦਾ ਹੈ ਅਤੇ ਭੋਜਨ ਇਕ ਘੰਟੇ ਤੋਂ ਬਾਹਰ ਪਿਆ ਹੋਵੇ, ਤਾਂ ਇਸ ਨੂੰ ਸੁੱਟ ਦਿਓ।
4 ਕਸਰਤ ਕਰੋ
ਤੁਹਾਡੀ ਉਮਰ ਜੋ ਵੀ ਹੋਵੇ, ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਤੁਸੀਂ ਬਾਕਾਇਦਾ ਕਸਰਤ ਕਰੋ। ਅੱਜ ਜ਼ਿਆਦਾਤਰ ਲੋਕ ਬਹੁਤ ਘੱਟ ਕਸਰਤ ਕਰਦੇ ਹਨ। ਪਰ ਕਸਰਤ ਕਰਨੀ ਇੰਨੀ ਜ਼ਰੂਰੀ ਕਿਉਂ ਹੈ? ਕਸਰਤ ਕਰਨ ਨਾਲ:
- ਚੰਗੀ ਨੀਂਦ ਆਉਂਦੀ ਹੈ।
- ਚੁਸਤੀ-ਫੁਰਤੀ ਰਹਿੰਦੀ ਹੈ।
- ਹੱਡੀਆਂ ਅਤੇ ਮਾਸ-ਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ।
- ਸਹੀ ਭਾਰ ਬਰਕਰਾਰ ਰਹਿੰਦਾ ਹੈ ਜਾਂ ਇਸ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ।
- ਡਿਪਰੈਸ਼ਨ ਹੋਣ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
- ਉਮਰ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਜੇ ਤੁਸੀਂ ਕਸਰਤ ਨਹੀਂ ਕਰਦੇ, ਤਾਂ ਤੁਸੀਂ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ:
- ਦਿਲ ਦੇ ਰੋਗ।
- ਟਾਈਪ 2 ਸ਼ੂਗਰ।
- ਹਾਈ ਬਲੱਡ ਪ੍ਰੈਸ਼ਰ।
- ਹਾਈ ਕਲੈਸਟਰੋਲ।
- ਸਟ੍ਰੋਕ।
ਤੁਹਾਡੀ ਉਮਰ ਅਤੇ ਸਿਹਤ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਕੁ ਕਸਰਤ ਕਰ ਸਕਦੇ ਹੋ। ਇਸ ਲਈ ਕੋਈ ਵੀ ਨਵੀਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਡਾਕਟਰ ਨਾਲ ਇਸ ਬਾਰੇ ਗੱਲ ਕਰੋ। ਮਾਹਰ ਸਲਾਹ ਦਿੰਦੇ ਹਨ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਘੱਟੋ-ਘੱਟ ਹਰ ਰੋਜ਼ 60 ਮਿੰਟਾਂ ਲਈ ਹਲਕੀ ਤੋਂ ਭਾਰੀ ਕਸਰਤ ਕਰਨੀ ਚਾਹੀਦੀ ਹੈ। ਵੱਡਿਆਂ ਨੂੰ ਹਰ ਹਫ਼ਤੇ 150 ਮਿੰਟਾਂ ਲਈ ਹਲਕੀ ਕਸਰਤ ਜਾਂ 75 ਮਿੰਟ ਲਈ ਭਾਰੀ ਕਸਰਤ ਕਰਨੀ ਚਾਹੀਦੀ ਹੈ।
ਅਜਿਹੀ ਕਸਰਤ ਚੁਣੋ ਜਿਸ ਨੂੰ ਕਰ ਕੇ ਤੁਹਾਨੂੰ ਮਜ਼ਾ ਆਵੇ, ਜਿਵੇਂ ਬਾਸਕਟ ਬਾਲ, ਟੈਨਿਸ, ਫੁਟਬਾਲ ਖੇਡਣਾ, ਤੇਜ਼ ਤੁਰਨਾ, ਸਾਈਕਲ ਚਲਾਉਣਾ, ਬਾਗ਼ਬਾਨੀ ਕਰਨੀ, ਲੱਕੜਾਂ ਕੱਟਣੀਆਂ, ਸਵਿਮਿੰਗ ਕਰਨੀ, ਬੇੜੀ ਚਲਾਉਣੀ, ਜਾਗਿੰਗ ਕਰਨੀ ਜਾਂ ਕੋਈ ਅਰੋਬਿਕ ਕਸਰਤ ਕਰਨੀ। ਤੁਹਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਹੜੀ ਕਸਰਤ ਹਲਕੀ ਹੈ ਜਾਂ ਭਾਰੀ? ਆਮ ਤੌਰ ਤੇ ਹਲਕੀ ਕਸਰਤ ਕਰਦਿਆਂ ਤੁਹਾਨੂੰ ਪਸੀਨਾ ਆ ਜਾਵੇਗਾ, ਪਰ ਭਾਰੀ ਕਸਰਤ ਕਰਦਿਆਂ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਔਖੀ ਲੱਗੇਗੀ।
5 ਚੰਗੀ ਨੀਂਦ ਲਓ
ਹਰ ਵਿਅਕਤੀ ਨੂੰ ਕਿੰਨੀ ਕੁ ਨੀਂਦ ਚਾਹੀਦੀ ਹੈ, ਇਹ ਉਸ ਦੀ ਉਮਰ ’ਤੇ ਨਿਰਭਰ ਕਰਦਾ ਹੈ। ਜ਼ਿਆਦਾਤਰ ਨਵਜੰਮੇ ਬੱਚੇ ਦਿਨ ਵਿਚ 16-18 ਘੰਟੇ, 1-3 ਸਾਲ ਦੇ ਬੱਚੇ ਲਗਭਗ 14 ਘੰਟੇ ਅਤੇ 3-4 ਸਾਲ ਦੇ ਬੱਚੇ 11-12 ਘੰਟੇ ਸੌਂਦੇ ਹਨ। ਸਕੂਲ ਜਾਣ ਵਾਲੇ ਬੱਚਿਆਂ ਨੂੰ ਘੱਟੋ-ਘੱਟ 10 ਘੰਟੇ, ਨੌਜਵਾਨਾਂ ਨੂੰ ਸ਼ਾਇਦ 9-10 ਘੰਟੇ ਅਤੇ ਵੱਡਿਆਂ ਨੂੰ 7-8 ਘੰਟੇ ਦੀ ਨੀਂਦ ਚਾਹੀਦੀ ਹੈ।
ਚੰਗੀ ਨੀਂਦ ਲੈਣੀ ਜ਼ਰੂਰੀ ਹੈ। ਮਾਹਰ ਕਹਿੰਦੇ ਹਨ ਕਿ ਚੰਗੀ ਨੀਂਦ ਲੈਣ ਨਾਲ:
- ਬੱਚਿਆਂ ਤੇ ਨੌਜਵਾਨਾਂ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਉਹ ਵਧਦੇ-ਫੁੱਲਦੇ ਹਨ।
- ਨਵੀਂ ਜਾਣਕਾਰੀ ਸਿੱਖ ਕੇ ਯਾਦ ਰੱਖ ਸਕਦੇ ਹਨ।
- ਹਾਰਮੋਨਜ਼ ਦੀ ਸਹੀ ਮਾਤਰਾ ਬਰਕਰਾਰ ਰਹਿੰਦੀ ਹੈ ਜਿਸ ਦਾ ਅਸਰ ਪਾਚਨ-ਸ਼ਕਤੀ ਅਤੇ ਭਾਰ ’ਤੇ ਪੈਂਦਾ ਹੈ।
- ਦਿਲ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
- ਬੀਮਾਰੀਆਂ ਤੋਂ ਰੋਕਥਾਮ ਹੁੰਦੀ ਹੈ।
ਜੇ ਕਿਸੇ ਦੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਉਸ ਨੂੰ ਮੋਟਾਪਾ, ਡਿਪਰੈਸ਼ਨ, ਦਿਲ ਦੇ ਰੋਗ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ। ਨਾਲੇ ਨੀਂਦ ਪੂਰੀ ਨਾ ਹੋਣ ਕਰਕੇ ਦਰਦਨਾਕ ਹਾਦਸਾ ਹੋ ਸਕਦਾ ਹੈ। ਤਾਂ ਫਿਰ ਇਨ੍ਹਾਂ ਕਾਰਨਾਂ ਕਰਕੇ ਅਸੀਂ ਜ਼ਰੂਰ ਚੰਗੀ ਨੀਂਦ ਲੈਣੀ ਚਾਹਾਂਗੇ।
ਪਰ ਉਦੋਂ ਕੀ, ਜੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਚੰਗੀ ਨੀਂਦ ਨਹੀਂ ਆ ਰਹੀ?
- ਕੋਸ਼ਿਸ਼ ਕਰੋ ਕਿ ਤੁਹਾਡੇ ਸੌਣ ਅਤੇ ਉੱਠਣ ਦਾ ਸਮਾਂ ਬਦਲੇ ਨਾ।
- ਤੁਹਾਡੇ ਬੈੱਡਰੂਮ ਵਿਚ ਰੌਸ਼ਨੀ ਨਾ ਹੋਵੇ, ਮਾਹੌਲ ਸ਼ਾਂਤ ਤੇ ਆਰਾਮਦਾਇਕ ਹੋਵੇ। ਨਾਲੇ ਇਹ ਨਾ ਜ਼ਿਆਦਾ ਠੰਢਾ ਤੇ ਨਾ ਜ਼ਿਆਦਾ ਗਰਮ ਹੋਵੇ।
- ਬੈੱਡ ’ਤੇ ਪੈ ਕੇ ਟੀ.ਵੀ ਨਾ ਦੇਖੋ ਅਤੇ ਮੋਬਾਇਲ ਜਾਂ ਟੈਬਲੇਟ ਨਾ ਵਰਤੋ।
- ਜਿੰਨਾ ਹੋ ਸਕੇ ਬੈੱਡ ਨੂੰ ਆਰਾਮਦਾਇਕ ਬਣਾਓ।
- ਸੌਣ ਤੋਂ ਪਹਿਲਾ ਢਿੱਡ ਭਰ ਕੇ ਨਾ ਖਾਓ ਅਤੇ ਨਾ ਹੀ ਚਾਹ-ਕੌਫ਼ੀ ਜਾਂ ਸ਼ਰਾਬ ਪੀਓ।
- ਜੇ ਇਨ੍ਹਾਂ ਸੁਝਾਵਾਂ ਨੂੰ ਅਜ਼ਮਾਉਣ ਤੋਂ ਬਾਅਦ ਵੀ ਤੁਹਾਨੂੰ ਨੀਂਦ ਨਾ ਆਉਣ ਦੀ ਬੀਮਾਰੀ (ਇਨਸੋਮਨੀਆ) ਹੈ ਜਾਂ ਸੌਣ ਦੀ ਕੋਈ ਸਮੱਸਿਆ ਹੈ, ਜਿਵੇਂ ਦਿਨ ਦੌਰਾਨ ਬਹੁਤ ਜ਼ਿਆਦਾ ਨੀਂਦ ਆਉਣੀ ਜਾਂ ਸੌਣ ਵੇਲੇ ਸਾਹ ਲੈਣ ਵਿਚ ਮੁਸ਼ਕਲ ਹੋਣੀ, ਤਾਂ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਲਓ।