ਤਰਨਤਾਰਨ ਨੇੜਲੇ ਪਿੰਡ ‘ਚ ਭਾਰੀ ਹਿੰਸਾ, ਅਣਪਛਾਤੇ ਨੌਜਵਾਨਾਂ ਨੇ ਸਾੜੇ ਕਈ ਵਾਹਨ, ਕੋਲ ਖੜ੍ਹ ਕੇ ਪਾਇਆ ਭੰਗੜਾ

0
1413

ਤਰਨਤਾਰਨ| ਤਰਨਤਾਰਨ ਨੇੜਲੇ ਪਿੰਡ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਵਿਚ ਵੜ ਕੇ ਕੁਝ ਨੌਜਵਾਨਾਂ ਨੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਕਈ ਲੋਕਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇਹ ਸਾਰੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਹੈ। ਹੋਰ ਤਾਂ ਹੋਰ ਹਮਲਾਵਰਾਂ ਨੇ ਵਾਹਨਾਂ ਨੂੰ ਅੱਗ ਲਾਉਣ ਤੋਂ ਬਾਅਦ ਕੋਲ ਖੜ੍ਹ ਕੇ ਭੰਗੜਾ ਵੀ ਪਾਇਆ ਤੇ ਇਸਦੀ ਵੀਡੀਓ ਵੀ ਬਣਾਈ।

ਘਟਨਾ ਕੋਟ ਧਰਮ ਚੰਦ ਪਿੰਡ ਦੀ ਹੈ ਜਿਥੇ ਦੇਰ ਰਾਤ ਕੁਝ ਮੂੰਹ ਬੰਨ੍ਹ ਕੇ ਆਏ ਨੌਜਵਾਨਾਂ ਨੇ ਪਿੰਡ ਦੇ 5 ਘਰਾਂ ਵਿਚ ਭੰਨਤੋੜ ਵੀ ਕੀਤੀ ਤੇ ਲੋਕਾਂ ਨਾਲ ਕੁੱਟਮਾਰ ਵੀ ਕੀਤੀ। ਕਿਹਾ ਜਾ ਰਿਹਾ ਹੈ ਕਿ ਕਾਫੀ ਗਿਣਤੀ ਵਿਚ ਨੌਜਵਾਨ ਆਏ ਸਨ। ਪਰ ਇਨ੍ਹਾਂ ਵਿਚੋਂ ਕਿਸੇ ਵੀ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋਈ।