ਅਗਲੇ 3 ਦਿਨਾਂ ‘ਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ, ਮੌਸਮ ਵਿਭਾਗ ਦੀ ਭਵਿੱਖਬਾਣੀ

0
875

ਚੰਡੀਗੜ੍ਹ . ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਪੈਣ ਨਾਲ ਗਰਮੀ ਤੋਂ ਕੁਝ ਤੋਂ ਰਾਹਤ ਮਿਲੀ ਹੈ। ਸੰਗਰੂਰ ਵਿੱਚ ਬੁੱਧਵਾਰ ਨੂੰ 10 ਮਿਲੀਮੀਟਰ ਬਾਰਸ਼ ਹੋਈ। ਅੰਮ੍ਰਿਤਸਰ, ਰੋਪੜ ਵਿੱਚ ਵੀ ਬਾਰਸ਼ ਹੋਈ। ਮੋਹਾਲੀ ਤੇ ਚੰਡੀਗੜ੍ਹ ‘ਚ ਵੀ ਅੱਜ ਹਲਕੀ ਬਾਰਸ਼ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ, ਅਗਲੇ 3 ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਤੇਜ਼ ਬਾਰਸ਼ ਦੀ ਸੰਭਾਵਨਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਮੌਨਸੂਨ ਦੀ ਚੰਗੀ ਬਾਰਸ਼ ਨਾ ਹੋਣ ਕਾਰਨ ਦਿਨ ਦਾ ਪਾਰਾ ਵੀ ਅਚਾਨਕ ਵੱਧ ਗਿਆ ਹੈ। ਇਸ ਸਮੇਂ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਇਹ 38 ਡਿਗਰੀ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ 2 ਅਗਸਤ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ।

Special Offer

(Sale : 950 रुपए वाला ये स्टाइलिश बैग खरीदें सिर्फ 550 रुपए में… पूरे पंजाब में होम डिलीवरी। कॉल करें : 9646-786-001)